ਹੁਸ਼ਿਆਰਪੁਰ/ਜਲੰਧਰ 17ਜੂਨ

(ਤਰਸੇਮ ਦੀਵਾਨਾ) ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਪ੍ਰਧਾਨ ਸੰਤ ਨਿਰਮਲ ਦਾਸ ਬਾਬੇਜੌੜੇ ਦੇ ਵੱਡੇ ਭਰਾਤਾ ਸਵ.ਪ੍ਰਕਾਸ਼ ਸਿੰਘ.ਆਈ.ਏ.ਐਸ.ਰਿਟਾ.ਡੀ.ਆਈ.ਜੀ.ਦਿੱ
ਲੀ ਦੀ ਯਾਦ ਵਿੱਚ ਵਿਸ਼ੇਸ਼ ਸ਼ਰਧਾਜਲੀ ਸਮਾਗਮ ਡੇਰਾ ਸੰਤ ਪ੍ਰੀਤਮ ਦਾਸ ਬਾਬੇ ਜੌੜੇ ਰਾਏਪੁਰ-ਰਸੂਲਪੁਰ (ਜਲੰਧਰ) ਵਿਖੇ ਹੋਇਆ।ਇਸ ਸਮੇਂ ਸੰਤ ਨਿਰਮਲ ਦਾਸ ਜੀ,ਭਾਈ ਜਸਪ੍ਰੀਤ ਸਿੰਘ ਦੇ ਰਾਗੀ ਜਥਿਆਂ ਨੇ ਬੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਿਆ। ਇਸ ਸਮੇਂ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਚੇਅਰਮੈਨ ਸੰਤ ਸਰਵਣ ਦਾਸ ਜੀ ਬੋਹਣ, ਜਨਰਲ ਸਕੱਤਰ ਸੰਤ ਇੰਦਰ ਦਾਸ ਸੇਖੇ,ਸੀਨੀ.ਮੀਤ ਪ੍ਰਧਾਨ ਸੰਤ ਸਰਵਣ ਦਾਸ ਸਲੇਮਟਾਵਰੀ ਲੁਧਿਆਣਾ,ਮੀਤ ਪ੍ਰਧਾਨ ਸੰਤ ਬਲਵੰਤ ਦਾਸ ਡੀਗਰੀਆਂ,ਸੰਤ ਰਮੇਸ਼ ਦਾਸ ਕੱਲਰਾਂ,ਸੰਤ ਕਿਰਪਾਲ ਦਾਸ ਭਾਰਟਾ,ਸੰਤ ਬੀਬੀ ਕੁਲਦੀਪ ਕੌਰ ਮਹਿਨਾ,ਸੰਤ ਧਰਮਪਾਲ ਸ਼ੇਰਗੜ,ਸੰਤ ਕੁਲਦੀਪ ਦਾਸ ਬਸੀ ਮਰੂਫ,ਸੰਤ ਰਾਮ ਸਰੂਪ,ਸੰਤ ਮੋਹਣ ਦਾਸ,ਸੰਤ ਪ੍ਰੇਮਪਾਲ,ਮਹੰਤ ਕੇਸਵਨੰਦ ਕੁੱਕੜਾਂ,ਸੰਤ ਜਗੀਰ ਸਿੰਘ ਸਰਬੱਤ ਦਾ ਭਲਾ ਟ੍ਰੱਸਟ ਮਕਸੂਦਾਂ,ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ,ਜਥੇਦਾਰ ਗੁਰਦੇਵ ਸਿੰਘ ਮੁੱਖੀ ਨਿਹੰਗ ਸਿੰਘ ਛਾਉਣੀ ਬਜਵਾੜਾ,ਸਮਾਜ ਸੇਵਕਾ ਸ਼ੰਤੋਸ਼ ਕੁਮਾਰੀ ਪ੍ਰਧਾਨ ਨਾਰੀ ਮੁਕਤੀ ਅੰਦੋਲਨ,ਬੀਰ ਚੰਦ ਸੁਰੀਲਾ ਸੰਪਾਦਕ ਆਦਿ ਧਰਮ ਪੱਤ੍ਰਿਕਾ,ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ,ਪੰਜਾਬੀ ਗਾਇਕ ਦਲਵਿੰਦਰ ਦਿਆਲਪੁਰੀ,ਸੂਫੀ ਗਾਇਕ ਤਰਸੇਮ ਦੀਵਾਨਾ, ਸਗਰੀਵ ਦਾਸ ਜਲੰਧਰ,ਹੇਮ ਰਾਜ ਜਲੰਧਰ,ਰਜੇਸ਼ ਕੁਮਾਰ ਬੱਲਾਂ,ਡਾ.ਕਰਮਵੀਰ ਦਈਆ ਪ੍ਰਧਾਨ,ਸੱਤਪਾਲ ਪਾਲੀ ਵਾਈਸ ਪ੍ਰਧਾਨ ਬੇਗਮਪੁਰਾ ਚੇਰੀਟੇਬਲ ਟਰੱਸਟ (ਹਰਿਆਣਾ),ਪਰਮਜੀਤ ਸਿੰਘ ਪ੍ਰਧਾਨ,ਗਿਆਨ ਸਿੰਘ ਸਕੱਤਰ ਸ੍ਰੀ ਗੁਰੂ ਰਵਿਦਾਸ ਸਭਾ ਰੰਧਾਵਾ ਮਸੰਦਾਂ,ਬੀਬੀ ਹਰਬੰਸ ਕੌਰ ਸਰਪੰਚ ਰਾਏਪੁਰ,ਬੀਬੀ ਗਿਆਨ ਕੌਰ ਰਸੂਲਪੁਰ,ਸੁਖਵਿੰਦਰ ਸੁੱਖੀ ਸਾਬਕਾ ਸਰਪੰਚ ਬੱਲਾਂ,ਬੀਬੀ ਅੰਮ੍ਰਿਤਪਾਲ ਕੌਰ ਪ੍ਰਧਾਨ ਆਸ਼ਾ ਵਰਕਰ ਕਰਤਾਰਪੁਰ ਅਤੇ ਅਨੇਕਾਂ ਧਾਰਮਿਕ,ਸਮਾਜਿਕ ਅਤੇ ਰਾਜਨੀਤਕ ਸ਼ਖਸ਼ੀਅਤਾਂ ਨੇ ਸਵ.ਪ੍ਰਕਾਸ਼ ਸਿੰਘ ਨੂੰ ਸ਼ਰਧਾਜਲੀਆਂ ਭੇਟ ਕੀਤੀਆਂ। ਸੰਤ ਨਿਰਮਲ ਦਾਸ ਬਾਬੇਜੌੜੇ ਨੇ ਸਮੂਹ ਸੰਤਾਂ,ਮਹਾਂਪੁਰਸ਼ਾਂ ਅਤੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦੇ ਵੱਡੇ ਭਾਈ ਸਾਹਿਬ ਸਵ.ਪ੍ਰਕਾਸ਼ ਸਿੰਘ ਜੀ ਆਈ.ਏ.ਐਸ.ਰਿਟਾ.ਡੀ.ਆਈ.ਜੀ.ਦਿੱਲੀ ਜਿਨਾਂ ਨੇ ਦਿੱਲੀ,ਅਸਾਮ,ਕਲਕੱਤਾ ਅਤੇ ਗੋਆ ਵਰਗੇ ਪ੍ਰਾਤਾਂ ਵਿੱਚ ਬਹੁਤ ਅਹਿਮ ਉੱਚ ਅਹੁਦਿਆਂ ਤੇ ਦੇਸ਼ ਦੀ ਸੇਵਾ ਦੀ ਡਿਊਟੀ ਨਿਭਾਈ ਹੈ।ਉਹ ਬਹੁਤ ਹੀ ਨੇਕ,ਇਮਾਨਦਾਰ ਅਤੇ ਧਾਰਮਿਕ ਵਿਰਤੀ ਦੇ ਵਿਅਕਤੀ ਸਨ।ਉਨਾਂ ਦੱਸਿਆ ਕਿ ਬਹੁਤ ਹੀ ਗਰੀਬੀ ਅਤੇ ਤੰਗ ਹਾਲਾਤਾਂ ਵਿੱਚ ਉਨਾਂ ਨੇ ਸ਼ਖਤ ਮਿਹਨਤ ਕਰਕੇ ਚੰਗਾ ਰੁੱਤਬਾ ਹਾਂਸਲ ਕੀਤਾ ਅਤੇ ਹਮੇਸ਼ਾਂ ਪ੍ਰਭੂ ਪ੍ਰਮਾਤਮਾ ਦੇ ਸ਼ੁਕਰਾਨੇ ਵਿੱਚ ਰਹਿਕੇ ਆਪਣਾ ਜੀਵਨ ਬਸਰ ਕੀਤਾ। ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ “ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ”ਨੇ ਸ਼ਰਧਾ ਸੁਮਨ ਭੇਟ ਕਰਦਿਆਂ ਕਿਹਾ ਕਿ ਸਤਿਗੁਰੂ ਰਵਿਦਾਸ ਜੀ,ਬਾਬਾ ਸਾਹਿਬ ਡਾ.ਭੀਮ ਰਾਉ ਅੰਬੇਡਕਰ,ਬਾਬੂ ਮੰਗੂ ਰਾਮ ਮੁੱਗੋਵਾਲੀਆ ਵਰਗੇ ਮਹਾਨ ਰਹਿਬਰਾਂ ਦੀ ਕ੍ਰਿਪਾ ਅਤੇ ਦਿੱਤੇ ਹੋਏ ਸੰਵਿਧਾਨਿਕ ਅਧਿਕਾਰਾਂ ਨਾਲ ਸਵ.ਪ੍ਰਕਾਸ਼ ਸਿੰਘ ਜੀ ਕੌਮ,ਸਮਾਜ ਦੇ ਹੀਰੇ ਜਿਨਾਂ ਨੇ ਸਮਾਜਿਕ ਪੱਧਰ ਤੇ ਵੱਡੀਆਂ ਪੁਲਾਘਾਂ ਪੁੱਟੀਆਂ,ਵੱਡੀਆਂ ਤਰੱਕੀਆਂ ਪ੍ਰਾਪਤ ਕੀਤੀਆਂ,ਆਪਣੇ ਪਰਿਵਾਰਾਂ ਅਤੇ ਆਦਿ ਵਾਸੀ ਸਮਾਜ ਦਾ ਆਰਥਿਕ ਜੀਵਨ ਮਜਬੂਤ ਤੇ ਖੁਸ਼ਹਾਲ ਕਰਨ ਲਈ ਆਪਣਾ ਵਿਸ਼ੇਸ ਯੋਗਦਾਨ ਪਾਇਆ।ਸਵ.ਪ੍ਰਕਾਸ਼ ਸਿੰਘ ਜੀ ਨੂੰ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਅਤੇ ਆਦਿ ਵਾਸੀ ਸਮਾਜ ਹਮੇਸ਼ਾਂ ਯਾਦ ਕਰਦਾ ਰਹੇਗਾ। ਬੀਰ ਚੰਦ ਸੁਰੀਲਾ ਸੰਪਾਦਕ “ਆਦਿ ਧਰਮ ਪੱਤ੍ਰਿਕਾ” ਨੇ ਸ਼ਰਧਾ ਸੁਮਨ ਭੇਟ ਕਰਦਿਆਂ ਕਿਹਾ ਕਿ ਸਵ.ਪ੍ਰਕਾਸ ਸਿੰਘ ਜੀ ਦੇ ਅਚਾਨਕ ਸੰਸਾਰ ਤੋਂ ਜਾਣ ਦਾ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਹੈ,ਰਹਿੰਦੀ ਦੁਨੀਆਂ ਤੱਕ ਉਨਾਂ ਦੀਆਂ ਦੇਸ਼,ਸਮਾਜ ਲਈ ਕੀਤੀਆਂ ਸੇਵਾਵਾਂ ਲਈ ਯਾਦ ਕੀਤਾ ਜਾਦਾਂ ਰਹੇਗਾ। ਸਮਾਜ ਸੇਵਕ ਸ਼ੰਤੋਸ਼ ਕੁਮਾਰੀ “ਪ੍ਰਧਾਨ ਨਾਰੀ ਫਾਉਡੇਸ਼ਨ ਭਾਰਤ” ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਵ.ਪ੍ਰਕਾਸ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਕੇ ਦੇਸ਼,ਕੌਮ ਦੀ ਸੇਵਾ ਵੱਲ ਲਿਜਾਉਣ ਦੇ ਯਤਨ ਕਰਨੇ ਚਾਹੀਦੇ ਹਨ।
ਫੋਟੋ ਕੈਪਸ਼ਨ :- ਸ਼ਰਧਾਜਲੀ ਮੌਕੇ ਸੰਤ ਮਹਾਪੁਰਸ਼ ਤੇ ਬੈਰਾਗਮਈ ਕੀਰਤਨ ਕਰਦੇ ਹੋਏ ਸੰਤ ਬਾਬਾ ਨਿਰਮਲ ਦਾਸ ਤੇ ਹਾਜਰ ਸੰਗਤਾ
ਫੋਟੋ :- ਮੁਨੀਰ