ਸਵਾਮੀ ਰਾਮਦੇਵ ਹਰਿਆਣਾ ਵਿੱਚ ਹਰਿਦੁਆਰ ਤੋਂ ਵੀ ਵੱਡੇ ਆਚਾਰਿਆਕੁਲਮ ਦੀ ਕਰਨਗੇ ਸਥਾਪਨਾ
ਚੰਡੀਗੜ੍ਹ, 28ਅਕਤੂਬਰ(ਵਿਸ਼ਵ ਵਾਰਤਾ): ਪਤੰਜਲੀ ਯੋਗਪੀਠ ਹਰਿਦੁਆਰ ਦੇ ਡਾਇਰੈਕਟਰ ਸਵਾਮੀ ਰਾਮਦੇਵ ਨੇ ਹਰਿਆਣਾ ਵਿੱਚ ਹਰਿਦੁਆਰ ਤੋਂ ਵੀ ਵੱਡਾ ਆਚਾਰਿਆਕੁਲਮ ਬਣਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਵਾਮੀ ਰਾਮਦੇਵ ਨੂੰ ਆਚਾਰਿਆਕੁਲਮ ਦੀ ਸਥਾਪਨਾ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਹੈ। ਨਾਇਬ ਸੈਣੀ ਨੇ ਕਿਹਾ ਕਿ ਪਤੰਜਲੀ ਯੋਗ ਸੰਸਥਾ ਦੀ ਹਰਿਆਣਾ ਵਿਚ ਹਰਿਦੁਆਰ ਤੋਂ ਵੀ ਵੱਡਾ ਆਚਾਰਿਆਕੁਲਮ ਸਥਾਪਿਤ ਕਰਨ ਦੀ ਯੋਜਨਾ ਹਰਿਆਣਾ ਦੇ 2 ਕਰੋੜ 80 ਲੱਖ ਲੋਕਾਂ ਲਈ ਮਾਣ ਵਾਲੀ ਗੱਲ ਹੋਵੇਗੀ। ਮੁੱਖ ਮੰਤਰੀ ਨਾਇਬ ਸੈਣੀ ਨੇ ਐਤਵਾਰ ਨੂੰ ਹਰਿਦੁਆਰ ਵਿੱਚ ਆਯੋਜਿਤ ਆਚਾਰਿਆਕੁਲਮ ਦੇ 12ਵੇਂ ਸਾਲਾਨਾ ਉਤਸਵ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਸਵਾਮੀ ਅਵਧੇਸ਼ਾਨੰਦ ਸਮੇਤ ਸੰਤ ਸਮਾਜ ਦੀਆਂ ਕਈ ਸ਼ਖ਼ਸੀਅਤਾਂ ਨਾਲ ਮੁਲਾਕਾਤ ਕੀਤੀ।
ਪ੍ਰੋਗਰਾਮ ਵਿੱਚ ਸਵਾਮੀ ਰਾਮਦੇਵ ਅਤੇ ਸਵਾਮੀ ਅਵਧੇਸ਼ਾਨੰਦ ਗਿਰੀ ਜੀ ਮਹਾਰਾਜ ਨੇ ਮੁੱਖ ਮੰਤਰੀ ਨਾਯਬ ਸੈਣੀ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਸਵਾਮੀ ਰਾਮਦੇਵ ਨੇ ਮੰਚ ‘ਤੇ ਦੱਸਿਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੀਐੱਮ ਨਾਯਬ ਸੈਣੀ ਨੂੰ ਲੈ ਕੇ ਦੋ-ਤਿੰਨ ਵਾਰ ਗੱਲਬਾਤ ਕੀਤੀ ਹੈ।