ਮੁੰਬਈ, 6 ਫਰਵਰੀ : ਬਾਲੀਵੁੱਡ ਅਭਿਨੇਤਾ ਸਲਮਾਨ ਖਾਨ 52 ਸਾਲ ਦੇ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਕਰੋੜਾਂ ਪ੍ਰਸ਼ੰਸਕ ਉਨ੍ਹਾਂ ਦੀ ਸ਼ਾਦੀ ਦੀ ਉਡੀਕ ਕਰ ਰਹੇ ਹਨ| ਸਲਮਾਨ ਖਾਨ ਦਾ ਕਈ ਅਭਿਨੇਤਰੀਆਂ ਨਾਲ ਨਾਮ ਜੁੜਿਆ, ਪਰ ਗੱਲ ਅੱਗੇ ਨਹੀਂ ਵੱਧ ਸਕੀ| ਅਜਿਹੇ ਵਿਚ ਅੱਜ ਸਲਮਾਨ ਖਾਨ ਨੇ ਟਵੀਟ ਕੀਤਾ ਕਿ ਮੈਨੂੰ ਲੜਕੀ ਮਿਲ ਗਈ ਹੈ| ਇਸ ਦੌਰਾਨ ਸਾਰੇ ਉਤਸ਼ਾਹਿਤ ਹੋ ਗਏ ਕਿ ਸਲਮਾਨ ਖਾਨ ਨੇ ਵਿਆਹ ਲਈ ਲੜਕੀ ਲੱਭ ਲਈ ਹੈ, ਪਰ ਬਾਅਦ ਵਿਚ ਸਲਮਾਨ ਖਾਨ ਨੇ ਇਸ ਲੜਕੀ ਬਾਰੇ ਇੱਕ ਹੋਰ ਟਵੀਟ ਕੀਤਾ|
ਵਰੀਨਾ ਦੀ ਤਸਵੀਰ
ਸਲਮਾਨ ਖਾਨ ਨੇ ਲਿਖਿਆ ਕਿ ਪ੍ਰੇਸ਼ਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ, ਆਯੂਸ਼ ਸ਼ਰਮਾ ਦੀ ਅਗਲੀ ਫਿਲਮ ‘ਲਵਰਾਤਰੀ’ ਲਈ ਲੜਕੀ ਮਿਲ ਗਈ ਹੈ ਅਤੇ ਉਸ ਦਾ ਨਾਮ ਵਰੀਨਾ ਹੈ| ਸਲਮਾਨ ਖਾਨ ਨੇ ਆਪਣੇ ਇਸ ਟਵੀਟ ਨਾਲ ਸਭ ਨੂੰ ਹੈਰਾਨ ਕਰ ਦਿੱਤਾ|