ਸਰਹੱਦ ਪਾਰ ਤੋਂ ਫਿਰ ਸੁੱਟੀ ਗਈ ਡਰੋਨ ਰਾਹੀਂ ਨਸ਼ੇ ਦੀ ਖੇਪ: BSF ਨੇ ਜਬਤ ਕੀਤਾ ਪੈਕਟ,
ਚੰਡੀਗੜ੍ਹ 6 ਦਸੰਬਰ(ਵਿਸ਼ਵ ਵਾਰਤਾ)- ਪਾਕਿਸਤਾਨ ‘ਚ ਬੈਠੇ ਤਸਕਰਾਂ ਨੇ ਫਿਰ ਭਾਰਤੀ ਸਰਹੱਦ ‘ਤੇ ਡਰੋਨ ਭੇਜਿਆ ਹੈ। ਡਰੋਨ ਪੰਜਾਬ ਦੇ ਸਰਹੱਦੀ ਖੇਤਰ ਵਿੱਚ ਆਇਆ ਅਤੇ ਵਾਪਸ ਜਾਣ ਵਿੱਚ ਕਾਮਯਾਬ ਹੋ ਗਿਆ ਪਰ ਚੌਕਸ ਬੀਐਸਐਫ ਜਵਾਨਾਂ ਨੇ ਤਲਾਸ਼ੀ ਦੌਰਾਨ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੀ ਖੇਪ ਬਰਾਮਦ ਕਰ ਲਈ। ਜ਼ਬਤ ਕੀਤੇ ਖੇਪ ਦੀ ਕੀਮਤ ਕਰੀਬ 17 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਬੀਐਸਐਫ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਡਰੋਨ ਹਰਕਤ ਤਰਨਤਾਰਨ ਦੇ ਸਰਹੱਦੀ ਪਿੰਡ ਕਾਲੀਆ ਵਿੱਚ ਦੇਖੀ ਗਈ। ਰਾਤ ਦੇ ਸਮੇਂ ਜਦੋਂ ਬੀਐਸਐਫ ਦੇ ਜਵਾਨ ਸਰਹੱਦ ‘ਤੇ ਸਨ ਤਾਂ ਉਸੇ ਸਮੇਂ ਡਰੋਨ ਦੀ ਆਵਾਜ਼ ਸੁਣਾਈ ਦਿੱਤੀ।
https://twitter.com/BSF_Punjab/status/1599929627400544257?s=20&t=wKUX2J9GnoNaNDaxhtycuw
Continuing the Special Drive against trans-border smuggling networks, @TarnTaranPolice & #BSF, in a joint operation have recovered a drone with 2.5Kg #Heroin during search in area of village Kalia, PS Valtoha, #TarnTaran (1/2) pic.twitter.com/c4vA1eveHk
— DGP Punjab Police (@DGPPunjabPolice) December 6, 2022
ਡਰੋਨ ਦੀ ਆਵਾਜ਼ ਸੁਣ ਕੇ ਫਾਇਰਿੰਗ ਕੀਤੀ ਗਈ ਪਰ ਡਰੋਨ ਭੱਜਣ ਵਿੱਚ ਕਾਮਯਾਬ ਹੋ ਗਿਆ। ਬੀਐਸਐਫ ਜਵਾਨਾਂ ਨੇ ਇਸ ਦੀ ਜਾਣਕਾਰੀ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ।ਰਾਤ ਨੂੰ ਹੀ ਤਲਾਸ਼ੀ ਲੈਣ ਦਾ ਫੈਸਲਾ ਕੀਤਾ ਗਿਆ।
ਹਨੇਰਾ ਹੋਣ ਦੇ ਬਾਵਜੂਦ ਬੀਐਸਐਫ ਅਧਿਕਾਰੀਆਂ ਨੇ ਰਾਤ ਨੂੰ ਹੀ ਤਲਾਸ਼ੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ। ਇਸੇ ਦੌਰਾਨ ਉਹਨਾਂ ਨੂੰ ਪਿੰਡ ਕਾਲੀਆ ਦੇ ਖੇਤ ਵਿੱਚ ਇੱਕ ਪੀਲੇ ਰੰਗ ਦਾ ਪੈਕਟ ਮਿਲਿਆ। ਜਿਸ ‘ਤੇ ਰੱਸੀ ਦਾ ਹੁੱਕ ਬਣਾਇਆ ਗਿਆ ਸੀ, ਤਾਂ ਜੋ ਇਸ ਨੂੰ ਡਰੋਨ ਤੋਂ ਸੁੱਟਣਾ ਆਸਾਨ ਹੋ ਸਕੇ। ਜਾਂਚ ਤੋਂ ਬਾਅਦ ਜਦੋਂ ਪੈਕੇਟ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ 2.470 ਕਿਲੋਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਹੋਈ।ਬੀਐਸਐਫ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇੱਕ ਮਹੀਨੇ ਵਿੱਚ ਕਰੀਬ 8 ਡਰੋਨ ਬੀਐਸਐਫ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਚੁੱਕੇ ਹਨ। ਇਸ ਦੇ ਬਾਵਜੂਦ ਪਾਕਿਸਤਾਨ ਵਿੱਚ ਬੈਠੇ ਤਸਕਰ ਹੈਰੋਇਨ ਦੀ ਖੇਪ ਭੇਜਣ ਲਈ ਡਰੋਨ ਦੀ ਵਰਤੋਂ ਕਰ ਰਹੇ ਹਨ।