ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ| ਆਮ ਤੌਰ ‘ਤੇ ਸਰਦੀਆਂ ਦੇ ਮੌਸਮ ਵਿਚ ਸਾਨੂੰ ਕਈ ਬਿਮਾਰੀਆਂ ਘੇਰ ਲੈਂਦੀਆਂ ਹਨ, ਜਿਨ੍ਹਾਂ ਵਿਚ ਹਾਰਟ ਅਟੈਕ ਵਰਗੀਆਂ ਘਾਤਕ ਬਿਮਾਰੀਆਂ ਵੀ ਸ਼ਾਮਿਲ ਹੁੰਦੀਆਂ ਹਨ| ਸਰਦੀਆਂ ਦੇ ਮੌਸਮ ਵਿਚ ਸਾਨੂੰ ਆਪਣੀ ਸਿਹਤ ਦਾ ਵੱਧ ਤੋਂ ਵੱਧ ਧਿਆਨ ਰੱਖਣਾ ਚਾਹੀਦਾ ਹੈ|
– ਸਰਦੀਆਂ ਦਾ ਮੌਸਮ ਸ਼ੁਰੂ ਹੋਣ ‘ਤੇ ਸਵੇਰ ਦੀ ਸੈਰ ਨਾ ਛੱਡੋ|
– ਘਰ ਵਿਚ ਯੋਗਾ ਅਤੇ ਕਸਰਤ ਕਰੋ|
– ਸਰਦੀਆਂ ਵਿਚ ਆਪਣੀ ਚਮੜੀ ਦਾ ਖਾਸ ਤੌਰ ਤੇ ਖਿਆਲ ਰੱਖੋ ਕਿਉਂਕਿ ਠੰਢੇ ਮੌਸਮ ਵਿਚ ਸ਼ੈਂਪੂ ਤੇ ਸਾਬਣ ਸਾਡੀ ਚਮੜੀ ਉਤੇ ਕਈ ਵਾਰੀ ਗਲਤ ਅਸਰ ਪਾਉਂਦੇ ਹਨ|
– ਗਰਮੀਆਂ ਦੀ ਤਰ੍ਹਾਂ ਸਰਦੀਆਂ ਵਿਚ ਵੀ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ|
– ਦਿਲ ਦੇ ਰੋਗੀਆਂ ਨੂੰ ਸਰਦੀਆਂ ਦੇ ਮੌਸਮ ਵਿਚ ਘੱਟ ਕੱਪੜੇ ਪਹਿਨ ਕੇ ਬਾਹਰ ਨਹੀਂ ਨਿਕਲਣਾ ਚਾਹੀਦਾ ਅਤੇ ਉਨ੍ਹਾਂ ਨੂੰ ਘਰ ਵਿਚ ਹੀ ਕਸਰਤ ਜਾਂ ਯੋਗਾ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ|
– ਸਰਦੀਆਂ ਦੇ ਮੌਸਮ ਵਿਚ ਸਾਨੂੰ ਖਾਣ-ਪੀਣ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ|
PUNJAB ਵਿੱਚ ਰਾਸ਼ਟਰੀ ਰੋਗ ਰੋਕਥਾਮ ਕੇਂਦਰ ਕੀਤਾ ਜਾਵੇਗਾ ਸਥਾਪਤ
PUNJAB ਵਿੱਚ ਰਾਸ਼ਟਰੀ ਰੋਗ ਰੋਕਥਾਮ ਕੇਂਦਰ ਕੀਤਾ ਜਾਵੇਗਾ ਸਥਾਪਤ ਪੰਜਾਬ ਨੇ ਅੰਮ੍ਰਿਤਸਰ ਵਿੱਚ ਸੂਬਾਈ ਸ਼ਾਖਾ ਸਥਾਪਤ ਕਰਨ ਲਈ ਐਨ.ਸੀ.ਡੀ.ਸੀ., ਨਵੀਂ...