ਚੰਡੀਗੜ੍ਹ, 19 ਫਰਵਰੀ 2024 ( ਵਿਸ਼ਵ ਵਾਰਤਾ)– ਪੰਜਾਬ-ਹਰਿਆਣਾ ਦੇ ਕਿਸਾਨਾਂ ਵਲੋਂ ਅੱਜ ਵੱਡਾ ਐਲਾਨ ਕੀਤਾ ਗਿਆ । ਬੀਤੀ ਸ਼ਾਮ ਹੋਈ ਮੀਟਿੰਗ ਵਿਚ ਜਿਹੜੀ ਪ੍ਰਪੋਜਲ ਕੇਂਦਰੀ ਮੰਤਰੀਆਂ ਨੇ ਸਾਡੇ ਅੱਗੇ ਰੱਖੀ ਸੀ, ਉਸਨੂੰ ਅਸੀਂ ਰੱਦ ਕਰਦੇ ਹਾਂ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਸਰਕਾਰ ਦੀ ਨਵੀਂ ਪ੍ਰਪੋਜਲ ਸਵੀਕਾਰ ਨਹੀਂ ਹੈ। ਸਰਕਾਰ ਸਿਰਫ਼ 4-5 ਫਸਲਾਂ ਤੇ ਐਮਐਸਪੀ ਦੇਣ ਲਈ ਤਿਆਰ ਹੋਈ ਹੈ, ਉਹ ਵੀ ਕੁੱਝ ਸਾਲਾਂ ਵਾਸਤੇ, ਪਰ ਸਾਨੂੰ ਐਮਐਸਪੀ ਤੇ ਗਰੰਟੀ ਕਾਨੂੰਨ ਚਾਹੀਦਾ ਹੈ। ਉਨ੍ਹਾਂ ਕਿਹਾ ਕਿ, ਐਮਐਸਪੀ ਤੇ ਕੇਂਦਰ ਸਰਕਾਰ ਦਾ ਨਵਾਂ ਫਾਰਮੂਲਾ ਕਿਸਾਨਾਂ ਲਈ ਘਾਟੇ ਦਾ ਸੌਦਾ ਹੈ। ਉਨ੍ਹਾਂ ਕਿਹਾ ਕਿ, ਅਸੀਂ ਕੇਂਦਰ ਸਰਕਾਰ ਦੁਆਰਾ ਪੇਸ਼ ਕੀਤੀ ਗਈ ਨਵੀਂ ਪ੍ਰਪੋਜਲ ਦੀ ਪੜਤਾਲ ਕੀਤੀ, ਪਰ ਸਾਨੂੰ ਕਿਤੇ ਵੀ ਕਿਸਾਨ ਦਾ ਲਾਭ ਨਜ਼ਰੀਂ ਨਹੀਂ ਆਇਆ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ, 21 ਫਰਵਰੀ 2024 ਨੂੰ ਕਿਸਾਨ ਸਵੇਰੇ ਕਰੀਬ 11 ਵਜੇ ਦਿੱਲੀ ਵੱਲ ਨੂੰ ਕੂਚ ਕਰਨਗੇ।