ਸਰਕਾਰੀ ਕਰਮਚਾਰੀ ਹੁਣ ਆਰਐਸਐਸ ਦੀਆਂ ਗਤੀਵਿਧੀਆਂ ਵਿੱਚ ਲੈ ਸਕਣਗੇ ਹਿੱਸਾ
ਸਰਕਾਰ ਨੇ ਪਾਬੰਦੀ ਹਟਾਈ
ਚੰਡੀਗੜ੍ਹ, 12ਅਕਤੂਬਰ(ਵਿਸ਼ਵ ਵਾਰਤਾ)-ਇੱਕ ਵੱਡਾ ਫੈਸਲਾ ਲੈਂਦਿਆਂ ਹਰਿਆਣਾ ਦੀ ਖੱਟਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਹਰਿਆਣਾ ਦੇ ਸਰਕਾਰੀ ਕਰਮਚਾਰੀ ਹੁਣ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈ ਸਕਣਗੇ। ਰਾਜ ਸਰਕਾਰ ਸੰਘ ਨੂੰ ਗੈਰ-ਰਾਜਨੀਤਕ ਸੰਗਠਨ ਮੰਨਦੀ ਹੈ। ਪਾਬੰਦੀ ਦੇ ਹੁਕਮ ਸੋਮਵਾਰ ਨੂੰ ਵਾਪਸ ਲੈ ਲਏ ਗਏ। ਅਜੇ ਵੀ ਕਰਮਚਾਰੀਆਂ ਦੀ ਰਾਜਨੀਤੀ ਵਿੱਚ ਸ਼ਮੂਲੀਅਤ, ਚੋਣ ਪ੍ਰਚਾਰ ਅਤੇ ਵੋਟਾਂ ਮੰਗਣ ਉੱਤੇ ਪਾਬੰਦੀ ਰਹੇਗੀ।