ਮਹਿਲਾ ਵਿਸ਼ਵ ਕੱਪ – ਭਾਰਤ ਬਨਾਮ ਵੈਸਟਇੰਡੀਜ਼
ਸਮ੍ਰਿਤੀ ਮੰਧਾਨਾ ਦਾ ਸ਼ਾਨਦਾਰ ਸੈਂਕੜਾ,ਜਾਣੋ ਹੁਣ ਤੱਕ ਦਾ ਸਕੋਰ
ਚੰਡੀਗੜ੍ਹ,12 ਮਾਰਚ(ਵਿਸ਼ਵ ਵਾਰਤਾ)- ਮਹਿਲਾ ਵਿਸ਼ਵ ਕੱਪ ‘ਚ ਵੈਸਟਇੰਡੀਜ਼ ਖਿਲਾਫ ਤੀਜਾ ਮੈਚ ਖੇਡ ਰਹੀ ਭਾਰਤੀ ਟੀਮ ਨੇ 42 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 268 ਦੌੜਾਂ ਬਣਾ ਲਈਆਂ ਹਨ। ਹਰਮਨਪ੍ਰੀਤ ਕੌਰ ਤੇ ਰਿਚਾ ਘੋਸ਼ ਕ੍ਰੀਜ਼ ‘ਤੇ ਮੌਜੂਦ ਹਨ। ਮੰਧਾਨਾ ਵਨਡੇ ਵਿੱਚ ਆਪਣਾ ਪੰਜਵਾਂ ਅਤੇ ਵਿਸ਼ਵ ਕੱਪ ਵਿੱਚ ਦੂਜਾ ਸੈਂਕੜਾ ਬਣਾਉਣ ਤੋਂ ਬਾਅਦ ਆਊਟ ਹੋ ਗਈ। ਉਸ ਨੇ 119 ਗੇਂਦਾਂ ਵਿੱਚ 123 ਦੌੜਾਂ ਬਣਾਈਆਂ। ਉਸ ਨੇ ਹਰਮਨਪ੍ਰੀਤ ਨਾਲ 184 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੇ ਨਾਲ ਹੀ ਹਰਮਨਪ੍ਰੀਤ 88 ਦੌੜਾਂ ਬਣਾ ਕੇ ਖੇਡ ਰਹੀ ਹੈ।