ਚਾਰ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਕਰਵਾਇਆ ਨਾਮ ਦਰਜ
ਮਾਨਸਾ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲ੍ਹੋਂ ਐਨ ਸੀ ਈ ਆਰ ਟੀ ਦੀ ਦੇਖ ਰੇਖ ਹੇਠ ਅੱਠਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਦੁਆਰਾ ਦਿੱਤੀ ਕੌਮੀ ਪੱਧਰ ਦੀ ਨੈਸ਼ਨਲ ਮੀਨਜ ਕਮ ਮੈਰਿਟ ਸ਼ਕਾਲਰਸ਼ਿਪ (ਅੈਨ ਅੈਮ ਅੈਮ ਅੈਸ)ਵਿਸ਼ੇਸ਼ ਪ੍ਰੀਖਿਆ ਦੇ ਐਲਾਨੇ ਨਤੀਜੇ ਤਹਿਤ ਸਸਸਸ ਕੁਲਰੀਆਂ ਦੇ ਚਾਰ ਵਿਦਿਆਰਥੀਆਂ ਨੇ ਇਸ ਪ੍ਰੀਖਿਆ ਚੋਂ ਬਾਜ਼ੀ ਮਾਰੀ ਹੈ।ਹਰ ਜਿਲੇ ਵਿੱਚੋਂ ਸਰਕਾਰੀ ਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਹਜਾਰਾਂ ਵਿਦਿਅਾਰਥੀ ਇਸ ਸਕਾਲਰਸ਼ਿਪ ਪ੍ਰੀਖਿਅਾ ਵਿੱਚ ਹਿੱਸਾ ਲੈਂਦੇ ਹਨ । ਇਸ ਪ੍ਰੀਖਿਆ ਦੀ ਮੈਰਿਟ ਲਿਸਟ ਵਿੱਚ ਅਪਣਾ ਨਾਮ ਦਰਜ ਕਰਵਾਉਣ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਵਲੋੋਂ ਚਾਰ ਸਾਲ ਲਗਾਤਾਰ ਹਰ ਸਾਲ ਨੌ ਹਜ਼ਾਰ ਰੁਪਏ ਦੇ ਹਿਸਾਬ ਨਾਲ ਸਕਾਲਰਸ਼ਿਪ ਦਿਤੀ ਜਾਂਦੀ ਹੈ ।
ਦਰਸ਼ਨ ਸਿੰਘ ਬਰੇਟਾ ਸੀਨੀਅਰ ਲੈਕਚਰਾਰ ਨੇ ਜਾਣਕਾਰੀ ਦਿੱਤੀ ਕਿ ਸਮਾਰਟ ਸਕੂਲ ਕੁਲਰੀਆਂ ਦੇ ਸਾਰੇ ਅਧਿਆਪਕ ਇੱਕ ਟੀਮ ਦੀ ਤਰਾਂ ਕੰਮ ਕਰਦੇ ਹਨ । ਇਸ ਪ੍ਰੀਖਿਆ ਦੀ ਤਿਆਰੀ ਵੀ ਇੱਕ ਖਾਸ ਯੋਜਨਾਬੱਧ ਤਰੀਕੇ ਨਾਲ ਕਰਵਾਈ ਜਾਂਦੀ ਸੀ,ਉਨਾਂ ਕਿਹਾ ਕਿ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਲਗਾਤਾਰ ਕੀਤੀ ਮਿਹਨਤ ਸਦਕਾ ਇਸ ਵਰ੍ਹੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁਲਰੀਆਂ ਦੇ ਚਾਰ ਵਿਦਿਆਰਥੀਆਂ ਦੀਪਕ ਸਿੰਘ ਪੁੱਤਰ ਚਰਨਜੀਤ ਸਿੰਘ , ਮਨਪ੍ਰੀਤ ਕੋੌਰ ਪੁੱਤਰੀ ਸੁਖਵਿੰਦਰ ਸਿੰਘ , ਗੁਰਵਿੰਦਰ ਸਿੰਘ ਪੁੱਤਰ ਉੱਤਮ ਸਿੰਘ ਤੇ ਹਰਮਨਜੋਰ ਕੌਰ ਪੁੱਤਰੀ ਤਰਸੇਮ ਦਾਸ ਨੇ ਮਾਨਸਾ ਜਿਲੇ ਦੀ ਮੈਰਿਟ ਸੂਚੀ ਵਿੱਚ ਅਪਣਾ ਨਾਮ ਦਰਜ ਕਰਵਾਇਆ । ਹੁਣ ਸਰਕਾਰ ਇਨਾਂ ਵਿਦਿਆਰਥੀਆਂ ਨੂੰ ਅਗਲੇ ਚਾਰ ਸਾਲ ਦੀ ਪੜ੍ਹਾਈ ਕਰਨ ਲਈ 9000 ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ ਵਜੀਫਾ ਦੇਵੇਗੀ । ਜਿਲੇ ਦੀ ਇਹ ਇਕੋ ਇੱਕ ਸੰਸਥਾ ਹੈ ਜਿਸ ਦੇ ਚਾਰ ਵਿਦਿਆਰਥੀ ਮੈਰਿਟ ਵਿੱਚ ਆਏ ਹਨ । ਇਸ ਸੰਸਥਾ ਦੇ ਪਿਛਲੇ ਸਾਲ ਵੀ ਤਿੰਨ ਵਿਦਿਆਰਥੀਆਂ ਨੇ ਇਹ ਇਨਾਮ ਜਿੱਤਿਆ ਸੀ ।
ਇਸ ਸ਼ਾਨਦਾਰ ਪ੍ਰਾਪਤੀ ਤੇ ਪ੍ਰਿੰਸੀਪਲ ਜਿੱਤਵੇਸ਼ ਕੁਮਾਰ , ਸਰਪੰਚ ਰਾਜਵੀਰ ਸਿੰਘ ਗਰੇਵਾਲ , ਚੇਅਰਮੈਨ ਸਤਨਾਮ ਸਿੰਘ , ਪੀ ਟੀ ਏ ਪ੍ਰਧਾਨ ਗੁਰਦਾਸ ਸਿੰਘ , ਮਹਿੰਦਰ ਸਿੰਘ ਮੜੀਆ , ਮੇਜਰ ਸਿੰਘ ਗਰੇਵਾਲ , ਸੱਤਪਾਲ ਸ਼ਰਮਾਂ , ਸ਼ਿਮਰਨਜੀਤ ਸਿੰਘ ਠਾਣਾ,ਜਗਦੇਵ ਸਿੰਘ ਜੱਗਾ ਅਤੇ ਸਕੂਲ ਅਧਿਆਪਕਾਂ ਦੇਸਰਾਜ ਸਿੰਘ , ਅਜੇ ਸ਼ਰਮਾਂ , ਮਨਦੀਪ ਕਾਲੀਆ , ਮੀਨਾ , ਗੌਤਮ ਗੋਇਲ , ਇਕਬਾਲ ਸਿੰਘ ,ਕੇਵਕ ਸਿੰਘ ਤੇ ਜਸਵਿੰਦਰ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।