ਚੰਡੀਗੜ, 4 ਜੁਲਾਈ (ਵਿਸ਼ਵ ਵਾਰਤਾ);-ਸਮਾਜਕ ਨਿਆਂ ਤੇ ਸਸ਼ਕਤੀਕਰਣ ਰਾਜ ਮੰਤਰੀ ਸ੍ਰੀ ਕ੍ਰਿਸ਼ਨ ਪਾਲ ਗੁਰਜਰ ਨੇ ਅੱਜ ਪੰਜਾਬ ਦੇ ਮਾਨਸਾ ਜ਼ਿਲ੍ਹੇ ’ਚ ਬਰੇਟਾ ਵਿਖੇ ਬਲਾਕ ਪੱਧਰ ਉੱਤੇ ਸ਼ਨਾਖ਼ਤ ਕੀਤੇ ਦਿਵਯਾਂਗਜਨ ਨੂੰ ਭਾਰਤ ਸਰਕਾਰ ਦੀ ਏਡੀਆਈਪੀ (ADIP) ਯੋਜਨਾ ਅਧੀਨ ਸਹਾਇਤਾ ਤੇ ਸਹਾਇਕ ਉਪਕਰਣ ਮੁਫ਼ਤ ਵੰਡਣ ਲਈ ਕੈਂਪ ਦਾ ਉਦਘਾਟਨ ਕੀਤਾ। ਇਸ ਸਮਾਰੋਹ ਦੇ ਮੁੱਖ ਮਹਿਮਾਨ ਸ੍ਰੀ ਕ੍ਰਿਸ਼ਨ ਪਾਲ ਗੁਰਜਰ ਫ਼ਰੀਦਾਬਾਦ ਤੋਂ ਇਸ ਸਮਾਰੋਹ ’ਚ ਵੀਡੀਓ ਕਾਨਫ਼ਰੰਸ ਰਾਹੀਂ ਵਰਚੁਅਲੀ ਮੌਜੂਦ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਵਿਭਾਗ ਨੇ ਪਿਛਲੇ ਸਾਲਾਂ ਦੌਰਾਨ ਦਿਵਯਾਂਗਜਨ ਦੀ ਭਲਾਈ ਲਈ ਲਗਾਤਾਰ ਬੇਮਿਸਾਲ ਕੰਮ ਕੀਤਾ ਹੈ। ਅਜਿਹੇ ਵੰਡ ਕੈਂਪ ਲਾਉਣ ਦੀ ਜ਼ਰੂਰਤ ਬਾਰੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਅਜਿਹੇ ਕੈਂਪ ਲਾਉਣ ਨਾਲ ਕੇਂਦਰ ਸਰਕਾਰ ਵੱਲੋਂ ਦਿਵਯਾਂਗਜਨ ਲਈ ਚਲਾਈਆਂ ਜਾ ਰਹੀਆਂ ਭਲਾਈ ਯੋਜਨਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਤੇ ਉਨ੍ਹਾਂ ਨੂੰ ਸਸ਼ੱਕਤ ਬਣਾਉਣ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ–ਧਾਰਾ ਵਿੱਚ ਲਿਆਉਣ ’ਚ ਮਦਦ ਮਿਲਦੀ ਹੈ।
‘‘ਦਿਵਯਾਂਗ ਲੋਕਾਂ ਲਈ ਵਿਲੱਖਣ ਆਈਡੀ’’ ਪ੍ਰੋਜੈਕਟ; PwDs (ਪੀਪਲ ਵਿਦ ਡਿਸਏਬਿਲਿਟੀਜ਼ – ਦਿਵਯਾਂਗ ਲੋਕ) ਲਈ ਇੱਕ ਰਾਸ਼ਟਰੀ ਡਾਟਾਬੇਸ ਤਿਆਰ ਕਰਨ ਅਤੇ ਅਯੋਗਤਾਵਾਂ ਵਾਲੇ ਹਰੇਕ ਵਿਅਕਤੀ ਨੂੰ ‘ਯੂਨੀਕ ਡਿਸਏਬਿਲਿਟੀ ਆਈਡੈਂਟਿਟੀ ਕਾਰਡ’ (ਦਿਵਯਾਂਗਤਾ ਦੀ ਸ਼ਨਾਖ਼ਤ ਲਈ ਵਿਲੱਖਣ ਕਾਰਡ) ਜਾਰੀ ਕਰਨ ਲਈ ਲਾਗੂ ਕੀਤਾ ਜਾ ਰਿਹਾ ਹੈ। ਮੰਤਰੀ ਨੇ ਸੂਚਿਤ ਕੀਤਾ ਕਿ UDID ਯੋਜਨਾ ਪੂਰੇ ਦੇਸ਼ ਦੇ ਸਾਰੇ ਰਾਜਾਂ ਵਿੱਚ ਲਾਗੂ ਕੀਤੀ ਗਈ ਹੈ। ਅਯੋਗਤਾਵਾਂ ਵਾਲੇ ਵਿਅਕਤੀਆਂ ਨੂੰ ਦਸਤਾਵੇਜ਼ਾਂ ਦੀਆਂ ਕਈ ਕਾਪੀਆਂ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ ਕਿਉਂਕਿ ਇਹ ਕਾਰਡ ਸਾਰੇ ਜ਼ਰੂਰੀ ਵੇਰਵੇ ਆਪਣੇ–ਆਪ ਲੈ ਲਵੇਗਾ ਤੇ ਇਹ ਸਮੁੱਚੇ ਦੇਸ਼ ਵਿੱਚ ਵੈਧ ਹੈ। UDID ਕਾਰਡ ਭਵਿੱਖ ਵਿੱਚ ਵਿਭਿੰਨ ਫ਼ਾਇਦੇ ਲੈਣ ਲਈ ਦਿਵਯਾਂਦ ਦੀ ਸ਼ਨਾਖ਼ਤ, ਪੁਸ਼ਟੀ ਲਈ ਇੱਕੋ–ਇੱਕ ਦਸਤਾਵੇਜ਼ ਹੋਵੇਗਾ। ਲਗਭਗ 57 ਲੱਖ 95 ਹਜ਼ਾਰ UDID ਕਾਰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਸੂਚਿਤ ਕੀਤਾ ਕਿ ਜਿਹੜੇ ਵਿਅਕਤੀ ਜਨਮ ਤੋਂ ਬਹਿਰੇ ਹਨ ਤੇ ਬੋਲ ਨਹੀਂ ਸਕਦੇ, ਉਨ੍ਹਾਂ ਵਾਸਤੇ ਕੌਕਲੀਅਰ ਉਪਕਰਣ ਫ਼ਿੱਟ ਕਰਵਾਉਣ ਦੀ ਯੋਜਨਾ ਮੰਤਰਾਲੇ ਵੱਲੋਂ ਅਜਿਹੇ ਹਰੇਕ ਬੱਚੇ ਲਈ 6 ਲੱਖ ਰੁਪਏ ਦੀ ਵਿਵਸਥਾ ਨਾਲ ਮੰਤਰਾਲੇ ਵੱਲੋਂ ਲਾਗੂ ਕੀਤੀ ਗਈ ਹੈ। ਉਨ੍ਹਾਂ ਜਨਤਕ ਪ੍ਰਤੀਨਿਧਾਂ ਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਮਾਨਸਾ ਜ਼ਿਲ੍ਹੇ ਦੇ ਅਜਿਹੇ ਲੋੜਵੰਦ ਬੱਚਿਆਂ ਦੀ ਸੂਚੀ ਮੰਤਰਾਲੇ ਨੂੰ ਮੁਹੱਈਆ ਕਰਵਾਈ ਜਾ ਸਕਦੀ ਹੈ, ਤਾਂ ਜੋ ਯੋਗ ਲਾਭਪਾਤਰੀ ਕੌਕਲੀਅਰ ਇੰਪਲਾਂਟ ਵਾਸਤੇ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਯੋਜਨਾ ਦਾ ਲਾਭ ਲੈ ਸਕਣ।
ਮਾਨਸਾ ਜ਼ਿਲ੍ਹੇ ਦੇ ਕੁੱਲ 1,105 ਲਾਭਪਾਤਰੀਆਂ ਦੀ ਵਿਭਿੰਨ ਵਰਗਾਂ ਦੇ 109.59 ਲੱਖ ਰੁਪਏ ਕੀਮਤ ਦੇ 2,253 ਸਹਾਇਕ ਉਪਕਰਣਾਂ ਲਈ ਪਹਿਲਾਂ ਸ਼ਨਾਖ਼ਤ ਹੋਈ ਸੀ। ਅਜਿਹੇ ਸਹਾਇਕ ਉਪਕਰਣ ADIP ਯੋਜਨਾ ਅਧੀਨ ਬਲਾਕ ਪੱਧਰਾਂ ਉੱਤੇ ਵੱਖੋ–ਵੱਖਰੇ ਵੰਡ ਕੈਂਪ ਲਾ ਕੇ ਲਾਭਪਾਤਰੀਆਂ ’ਚ ਮੁਫ਼ਤ ਵੰਡੇ ਜਾਣਗੇ। ਦਿਵਯਾਂਗ ਲਾਭਪਾਤਰੀਆਂ ਦੀ ਸ਼ਨਾਖ਼ਤ ਅਤੇ ਰਜਿਸਟ੍ਰੇਸ਼ਨ ਇਸ ਵਰ੍ਹੇ ਪੰਜਾਬ ਦੇ ਮਾਨਸਾ
ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ALIMCO ਵੱਲੋਂ ਇਸੇ ਵਰ੍ਹੇ ਫ਼ਰਵਰੀ ਦੇ ਮਹੀਨੇ ਕੀਤੀ ਗਈ ਸੀ।
ਇਹ ਕੈਂਪ ਭਾਰਤ ਸਰਕਾਰ ਦੇ ਸਮਾਜਕ ਨਿਆਂ ਤੇ ਸਸ਼ਕਤੀਕਰਣ ਮੰਤਰਾਲੇ ਦੇ ਦਿਵਯਾਂਗਜਨ ਸਸ਼ੱਕਤੀਕਰਣ ਵਿਭਾਗ ਅਧੀਨ ‘ਆਰਟੀਫ਼ੀਸ਼ੀਅਲ ਲਿੰਬਜ਼ ਮੈਨੂਫ਼ੈਕਚਰਿੰਗ ਕਾਰਪੋਰੇਸ਼ਨ ਆੱਵ੍ ਇੰਡੀਆ’ (ALIMCO – ਭਾਰਤੀ ਬਨਾਵਟੀ ਅੰਗ ਨਿਰਮਾਣ ਨਿਗਮ), ਕਾਨਪੁਰ ਵੱਲੋਂ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੋਵਿਡ–19 ਮਹਾਮਾਰੀ ਦੇ ਚੱਲਦਿਆਂ ਮੰਤਰਾਲੇ ਵੱਲੋਂ ਜਾਰੀ ਨਵੇਂ ਪ੍ਰਵਾਨਿਤ ‘ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ’ (SOP – ਐੱਸਓਪੀ) ਅਨੁਸਾਰ ਲਾਇਆ ਗਿਆ ਸੀ।
ਵਿਭਿੰਨ ਬਲਾਕਸ ਵਿੱਚ ਵੰਡੇ ਜਾਣ ਵਾਲੇ ਕੁੱਲ ਸਹਾਇਤਾ ਤੇ ਸਹਾਇਕ ਉਪਕਰਣਾਂ ਵਿੱਚ ਇਹ ਸ਼ਾਮਲ ਹਨ – 375 ਟ੍ਰਾਈਸਾਇਕਲ, 143 ਵ੍ਹੀਲ ਚੇਅਰ, 18 ਸੀ.ਪੀ. ਚੇਅਰ, 430 ਫਹੁੜੀਆਂ, 111 ਚੱਲਣ ਵਾਲੀਆਂ ਸੋਟੀਆਂ, 15 ਰੋਲੇਟਰ, 04 ਸਮਾਰਟ ਬੈਂਤ, ਨੇਤਰਹੀਣਾਂ ਲਈ 05 ਸਮਾਰਟ ਫ਼ੋਨ, 957 ਹੀਅਰਿੰਗ ਏਡ, ਬੌਧਿਕ ਤੌਰ ਉੱਤੇ ਕੁਝ ਵਿਗਾੜ ਲਈ 17 MSIED ਕਿਟ, ਕੁਸ਼ਟ ਰੋਗ ਲਈ ADL (ਅਸਿਸਟੈਂਸ ਫ਼ਾਰ ਡੇਲੀ ਲਿਵਿੰਗ – ਰੋਜ਼ਾਨਾ ਰਹਿਣੀ–ਬਹਿਣੀ ਲਈ ਸਹਾਇਤਾ) ਕਿੱਟ ਅਤੇ 196 ਬਨਾਵਟੀ ਅੰਗ ਤੇ ਕੈਲਿਪਰਜ਼।