ਸਤੰਬਰ 2021 ਲਈ ਇਕੱਤਰ ਕੀਤਾ ਗਿਆ ਜੀਐਸਟੀ ਮਾਲੀਆ
ਸਤੰਬਰ 2021 ਦੇ ਮਹੀਨੇ ਵਿੱਚ 1,17,010 ਕਰੋੜ ਦਾ ਕੁੱਲ ਜੀਐਸਟੀ ਮਾਲੀਆ ਇਕੱਤਰ ਕੀਤਾ ਗਿਆ
ਚੰਡੀਗੜ੍ਹ, 1 ਅਕਤੂਬਰ(ਵਿਸ਼ਵ ਵਾਰਤਾ)ਸਤੰਬਰ 2021 ਦੇ ਮਹੀਨੇ ਵਿੱਚ ਇਕੱਤਰ ਕੀਤਾ ਗਿਆ ਕੁੱਲ ਜੀਐਸਟੀ ਮਾਲੀਆ 1,17,010 ਕਰੋੜ ਰੁਪਏ ਹੈ ਜਿਸ ਵਿੱਚੋਂ ਸੀਜੀਐੱਸਟੀ 20,578 ਕਰੋੜ ਰੁਪਏ, ਐੱਸਜੀਐੱਸਟੀ 26,767 ਕਰੋੜ ਰੁਪਏ, ਆਈਜੀਐੱਸਟੀ 60,911 ਕਰੋੜ ਰੁਪਏ (ਮਾਲ ਦੀ ਦਰਾਮਦ ‘ਤੇ ਇਕੱਠੇ ਕੀਤੇ ਗਏ 29,555 ਕਰੋੜ ਰੁਪਏ ਸਮੇਤ) ਅਤੇ ਇਕੱਤਰ ਕੀਤਾ ਗਿਆ ਸੈੱਸ 8,754 ਕਰੋੜ ਰੁਪਏ ਹੈ ਜਿਸ ਵਿੱਚ 623 ਕਰੋੜ ਦਾ ਉਹ ਸੈੱਸ ਵੀ ਸ਼ਾਮਲ ਹੈ ਜੋ ਸਾਮਾਨ ਦੀ ਦਰਾਮਦ ਤੋਂ ਇਕੱਤਰ ਕੀਤਾ ਗਿਆ ਹੈ।
ਸਰਕਾਰ ਨੇ ਰੈਗੂਲਰ ਨਿਪਟਾਰੇ ਦੇ ਤੌਰ ਤੇ ਆਈਜੀਐਸਟੀ ਤੋਂ ਸੀਜੀਐਸਟੀ ਨੂੰ, 28,812 ਕਰੋੜ ਰੁਪਏ ਅਤੇ 24,140 ਕਰੋੜ ਰੁੱਪਏ ਦੇ ਐਸਜੀਐਸਟੀ ਦਾ ਨਿਪਟਾਰਾ ਕੀਤਾ ਹੈ। ਸਤੰਬਰ 2021 ਦੇ ਮਹੀਨੇ ਵਿੱਚ ਰੈਗੂਲਰ ਸੈਟਲਮੈਂਟ ਤੋਂ ਬਾਅਦ ਕੇਂਦਰ ਅਤੇ ਰਾਜਾਂ ਦੀ ਕੁੱਲ ਆਮਦਨ ਸੀਜੀਐਸਟੀ ਲਈ, 49,390 ਕਰੋੜ ਰੁਪਏ ਅਤੇ ਐਸਜੀਐਸਟੀ ਲਈ, 50,907 ਕਰੋੜ ਰੁਪਏ ਹੈ।
ਸਤੰਬਰ 2021 ਦੇ ਮਹੀਨੇ ਦੀ ਆਮਦਨੀ ਪਿਛਲੇ ਸਾਲ ਦੇ ਇਸੇ ਮਹੀਨੇ ਵਿੱਚ ਜੀਐਸਟੀ ਦੀ ਆਮਦਨੀ ਦੇ ਮੁਕਾਬਲੇ 23% ਵੱਧ ਹੈ। ਮਹੀਨੇ ਦੇ ਦੌਰਾਨ, ਮਾਲ ਦੀ ਦਰਾਮਦ ਤੋਂ ਆਮਦਨੀ 30% ਜ਼ਿਆਦਾ ਸੀ ਅਤੇ ਘਰੇਲੂ ਲੈਣ -ਦੇਣ (ਸੇਵਾਵਾਂ ਦੀ ਦਰਾਮਦ ਸਮੇਤ) ਤੋਂ ਆਮਦਨੀ ਪਿਛਲੇ ਸਾਲ ਦੇ ਇਸੇ ਮਹੀਨੇ ਦੌਰਾਨ ਇਹਨਾਂ ਸਰੋਤਾਂ ਤੋਂ ਹੋਣ ਵਾਲੀ ਆਮਦਨੀ ਨਾਲੋਂ 20% ਵੱਧ ਹੈ। ਸਤੰਬਰ 2020 ਦੀ ਆਮਦਨ ਸਤੰਬਰ 2019 ਦੇ 91,916 ਕਰੋੜ ਰੁਪਏ ਦੇ ਮਾਲੀਏ ਨਾਲੋਂ 4% ਦੇ ਵਾਧੇ ਨਾਲ ਸੀ।
ਚਾਲੂ ਸਾਲ ਦੀ ਦੂਜੀ ਤਿਮਾਹੀ ਲਈ ਔਸਤ ਮਾਸਿਕ ਕੁੱਲ ਜੀਐਸਟੀ ਇਕੱਤਰਤਾ 1 .15 ਲੱਖ ਕਰੋੜ ਰੁਪਏ ਰਹੀ ਹੈ, ਜੋ ਸਾਲ ਦੀ ਪਹਿਲੀ ਤਿਮਾਹੀ ਵਿੱਚ 1.10 ਲੱਖ ਕਰੋੜ ਰੁਪਏ ਦੀ ਔਸਤ ਮਾਸਿਕ ਇਕੱਤਰਤਾ ਤੋਂ 5% ਵੱਧ ਹੈ। ਇਹ ਸਪੱਸ਼ਟ ਤੌਰ ਤੇ ਸੰਕੇਤ ਕਰਦਾ ਹੈ ਕਿ ਅਰਥ ਵਿਵਸਥਾ ਤੇਜ਼ੀ ਨਾਲ ਰਿਕਵਰ ਹੋ ਰਹੀ ਹੈ। ਆਰਥਿਕ ਵਿਕਾਸ ਦੇ ਨਾਲ, ਟੈਕਸ ਚੋਰੀ ਵਿਰੋਧੀ ਗਤੀਵਿਧੀਆਂ, ਖਾਸ ਕਰਕੇ ਨਕਲੀ ਬਿਲਰਾਂ ਦੇ ਵਿਰੁੱਧ ਕਾਰਵਾਈ ਵੀ ਵਧੀ ਹੋਈ ਜੀਐਸਟੀ ਇਕੱਤਰਤਾ ਵਿੱਚ ਯੋਗਦਾਨ ਪਾ ਰਹੀਆਂ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਮਾਲੀਏ ਵਿੱਚ ਸਕਾਰਾਤਮਕ ਰੁਝਾਨ ਜਾਰੀ ਰਹੇਗਾ ਅਤੇ ਸਾਲ ਦੇ ਦੂਜੇ ਅੱਧ ਵਿੱਚ ਵਧੇਰੇ ਆਮਦਨੀ ਹੋਵੇਗੀ।
ਕੇਂਦਰ ਨੇ ਜੀਐਸਟੀ ਮਾਲੀਏ ਦੇ ਪਾੜੇ ਨੂੰ ਪੂਰਾ ਕਰਨ ਲਈ ਰਾਜਾਂ ਨੂੰ 22,000 ਕਰੋੜ ਰੁਪਏ ਦਾ ਜੀਐਸਟੀ ਮੁਆਵਜ਼ਾ ਵੀ ਜਾਰੀ ਕੀਤਾ ਸੀ।
ਟੇਬਲ ਸਤੰਬਰ 2020 ਦੇ ਮੁਕਾਬਲੇ ਸਤੰਬਰ 2021 ਦੇ ਦੌਰਾਨ ਹਰੇਕ ਰਾਜ ਵਿੱਚ ਇਕੱਠੇ ਕੀਤੇ ਗਏ ਜੀਐਸਟੀ ਦੇ ਰਾਜ-ਅਧਾਰਤ ਅੰਕੜੇ ਦਰਸਾਉਂਦਾ ਹੈ।
ਸਤੰਬਰ 2021 [1] ਦੇ ਦੌਰਾਨ ਜੀਐਸਟੀ ਮਾਲੀਏ ਦਾ ਰਾਜ-ਅਨੁਸਾਰ ਵਾਧਾ
Sep-20 | Sep-21 | Growth | |
Jammu and Kashmir | 368 | 377 | 3% |
Himachal Pradesh | 653 | 680 | 4% |
Punjab | 1,194 | 1,402 | 17% |
Chandigarh | 141 | 152 | 8% |
Uttarakhand | 1,065 | 1,131 | 6% |
Haryana | 4,712 | 5,577 | 18% |
Delhi | 3,146 | 3,605 | 15% |
Rajasthan | 2,647 | 2,959 | 12% |
Uttar Pradesh | 5,075 | 5,692 | 12% |
Bihar | 996 | 876 | -12% |
Sikkim | 106 | 260 | 144% |
Arunachal Pradesh | 35 | 55 | 56% |
Nagaland | 29 | 30 | 3% |
Manipur | 34 | 33 | -2% |
Mizoram | 17 | 20 | 16% |
Tripura | 50 | 50 | 0% |
Meghalaya | 100 | 120 | 20% |
Assam | 912 | 968 | 6% |
West Bengal | 3,393 | 3,778 | 11% |
Jharkhand | 1,656 | 2,198 | 33% |
Odisha | 2,384 | 3,326 | 40% |
Chhattisgarh | 1,841 | 2,233 | 21% |
Madhya Pradesh | 2,176 | 2,329 | 7% |
Gujarat | 6,090 | 7,780 | 28% |
Daman and Diu | 15 | 0 | -99% |
Dadra and Nagar Haveli | 225 | 304 | 35% |
Maharashtra | 13,546 | 16,584 | 22% |
Karnataka | 6,050 | 7,783 | 29% |
Goa | 240 | 319 | 33% |
Lakshadweep | 1 | 0 | -51% |
Kerala | 1,552 | 1,764 | 14% |
Tamil Nadu | 6,454 | 7,842 | 21% |
Puducherry | 148 | 160 | 8% |
Andaman and Nicobar Islands | 19 | 20 | 3% |
Telangana | 2,796 | 3,494 | 25% |
Andhra Pradesh | 2,141 | 2,595 | 21% |
Ladakh | 9 | 15 | 61% |
Other Territory | 110 | 132 | 20% |
Centre Jurisdiction | 121 | 191 | 58% |
Grand Total | 72,250 | 86,832 | 20% |