ਸੰਗਤਾਂ ਦੀ ਸਹਿਮਤੀ ਨਾਲ ਬਣੇਗਾ ਮੰਦਿਰ ਹੁਸ਼ਿਆਰਪੁਰ 30 ਜੂਨ (ਵਿਸ਼ਵ ਵਾਰਤਾ): ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ).ਪੰਜਾਬ ਦੇ ਚੇਅਰਮੈਨ ਸੰਤ ਸਰਵਣ ਦਾਸ ਜੀ ਬੋਹਣ,ਪ੍ਰਧਾਨ ਸੰਤ ਨਿਰਮਲ ਦਾਸ ਬਾਬੇਜੌੜੇ ਰਾਏਪੁਰ-ਰਸੁਲਪੁਰ ਜਲੰਧਰ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਛੋਹ ਇਤਿਹਾਸਕ ਪ੍ਰਾਚੀਨ ਅਸਥਾਨ ਸ੍ਰੀ ਤੁਗਲਕਾਬਾਦ ਦਿੱਲੀ ਮੰਦਿਰ ਦੇ ਦਰਵਾਜੇ ਸੰਗਤਾਂ ਦੇ ਦਰਸ਼ਨਾਂ ਲਈ ਖੋਲਣਾ ਸਰਕਾਰ ਅਤੇ ਡੀ ਡੀ ਏ ਦਾ ਬਹੁਤ ਉੱਚਿਤ ਫੈਸਲਾ ਹੈ,ਜਿਸ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਾਮਲੇਵਾ ਆਦਿ ਵਾਸੀ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ।ਉਨਾਂ ਕਿਹਾ ਕਿ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਚਰਨਛੋਹ ਅਸਥਾਨਾਂ ਦੀ ਸੇਵਾ ਸੰਭਾਲ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਸੰਤਾ ਮਹਾਂਪੁਰਸ਼ਾਂ ਹਵਾਲੇ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਉੱਥੇ ਸੰਗਤਾਂ ਦੇ ਸਹਿਯੋਗ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਅਤੇ ਬੇਗਮਪੁਰੇ ਦੇ ਸੰਕਲਪ ਨੂੰ ਜਨ-ਜਨ ਤੱਕ ਪਹੁੰਚਾਇਆ ਜਾਵੇ।ਉਨਾਂ ਕਿਹਾ ਕਿ ਮੰਦਿਰ ਦੀ ਸਾਰੀ ਜਮੀਨ ਸੰਤ ਸਮਾਜ ਦੇ ਹਵਾਲੇ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਸਮਾਜ ਦੇ ਪੜੇ ਲਿਖੇ ਬੁੱਧੀਜੀਵੀ ਵਰਗ ਨੂੰ ਨਾਲ ਲੈਕੇ ਉੱਥੇ ਸੁੰਦਰ ਮੰਦਿਰ,ਸਕੂਲ,ਯੂਨੀਵਰਸਿਟੀ ਅਤੇ ਗਰੀਬਾਂ ਲਈ ਹਸਪਤਾਲ ਖੋਲੇ ਜਾ ਸਕਣ । ਉਨਾਂ ਕਿਹਾ ਕਿ ਲੱਖਾਂ ਸੰਗਤਾਂ ਦੇ ਸ਼ੰਘਰਸ਼ ਅਤੇ ਏਕੇ ਦੇ ਸਦਕਾ ਹੀ ਅੱਜ ਤੁਗਲਕਾਬਾਦ ਦਿੱਲੀ ਮੰਦਿਰ ਦੇ ਰਸਤੇ ਸੰਗਤਾਂ ਲਈ ਖੁੱਲੇ ਹਨ, ਜਿਸ ਲਈ ਪੂਰੇ ਵਿਸ਼ਵ ਦੀਆਂ ਸ੍ਰੀ ਗੁਰੂ ਰਵਿਦਾਸ ਜੀ ਨਾਮਲੇਵਾ ਆਦਿ ਵਾਸੀ ਸੰਗਤਾਂ ਵਧਾਈ ਦੀਆਂ ਪਾਤਰ ਹਨ।
PUNJAB : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ
PUNJAB : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਚੰਡੀਗੜ੍ਹ, 24ਫਰਵਰੀ(ਵਿਸ਼ਵ ਵਾਰਤਾ) PUNJAB : ਪੰਜਾਬ ਵਿਧਾਨ ਸਭਾ ਦਾ...