ਸਟੈਟਿਕ ਸਰਵੀਲੈਂਸ ਟੀਮ ਵਲੋਂ ਆਧੀ ਖੂਹੀ ਵਿਖੇ ਹਾਈਟੈਕ ਨਾਕੇ ਤੋਂ 5 ਲੱਖ ਰੁਪਏ ਤੋਂ ਵੱਧ ਦੀ ਅਣਅਧਿਕਾਰਤ ਰਾਸ਼ੀ ਬਰਾਮਦ
ਕਪੂਰਥਲਾ, 11 ਫਰਵਰੀ(ਵਿਸ਼ਵ ਵਾਰਤਾ)-ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਪੈਸੇ ਦੀ ਦੁਰਵਰਤੋਂ ਰੋਕਣ ਦੇ ਮਕਸਦ ਨਾਲ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ ਡਾ ਜੈ ਇੰਦਰ ਸਿੰਘ ਅਤੇ ਖਰਚਾ ਆਬਜ਼ਰਵਰ ਸ੍ਰੀ ਓ.ਪੀ ਯਾਦਵ ਦੀ ਹਾਜ਼ਰੀ ਵਿਚ ਸਟੈਟਿਕ ਸਰਵੀਲੈਂਸ ਟੀਮਾਂ ਵਲੋਂ ਜਲੰਧਰ-ਕਪੂਰਥਲਾ ਰੋਡ ਤੇ ਆਧੀ ਖੂਹੀ ਉੱਪਰ ਲਗਏ ਗਏ ਹਾਈਟੈਕ ਨਾਕੇ ਤੋਂ 5,45,100/- ਲੱਖ ਰੁਪੈ ਦੀ ਅਣਅਧਿਕਾਰਤ ਰਾਸ਼ੀ ਬਰਾਮਦ ਕੀਤੀ ਗਈ।
ਜਿਲ੍ਹਾ ਚੋਣ ਅਫਸਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜਿਲ੍ਹੇ ਵਿਚ ਹਰੇਕ ਹਲਕੇ ਵਿਚ ਸਟੈਟਿਕ ਸਰਵੀਲੈਂਸ ਟੀਮਾਂ ਤੇ ਉੱਡਣ ਦਸਤੇ ਤਾਇਨਾਤ ਕੀਤੇ ਗਏ ਹਨ, ਜੋ ਕਿ ਨਕਦੀ ਦੀ ਗੈਰ-ਕਾਨੂੰਨੀ ਤਰੀਕੇ ਨਾਲ ਢੋਆ ਢੁਆਈ ’ਤੇ ਕਰੜੀ ਨਿਗ੍ਹਾ ਰੱਖ ਰਹੇ ਹਨ।
ਕਪੂਰਥਲਾ ਵਿਧਾਨ ਸਭਾ ਹਲਕੇ ਅੰਦਰ ਆਧੂ ਖੂਹੀ ਵਿਖੇ ਹਾਈਟੈਕ ਨਾਕੇ ਉੱਪਰ ਸਟੈਟਿਕ ਸਰਵੀਲੈਂਸ ਟੀਮ ਵਲੋਂ ਇੱਕ ਕਾਰ ਦੀ ਤਲਾਸ਼ੀ ਦੌਰਾਨ 5,45,100/- ਲੱਖ ਰੁਪੈ ਬਰਾਮਦ ਹੋਏ, ਜਿਸ ਬਾਰੇ ਕਾਰ ਸਵਾਰ ਕੋਈ ਹਿਸਾਬ ਨਾ ਦੇ ਸਕੇ ।
ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਚੋਣ ਜ਼ਾਬਤੇ ਦੌਰਾਨ 50 ਹਜ਼ਾਰ ਰੁਪਏ ਤੋਂ ਵੱਧ ਦੀ ਨਕਦੀ ਲੈ ਕੇ ਜਾਣ ਉੱਪਰ ਰੋਕ ਹੈ, ਜਿਸ ਕਰਕੇ 3 ਲੱਖ ਰੁਪਏ ਦੀ ਬਰਾਮਦ ਰਾਸ਼ੀ ਨੂੰ ਕਬਜ਼ੇ ਵਿਚ ਲੈ ਕੇ ਆਮਦਨ ਕਰ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ।
ਇਸ ਸਬੰਧੀ ਪੁਲਿਸ ਸਟੇਸ਼ਨ ਵਿਖੇ ਸਟੈਟਿਕ ਸਰਵੀਲੈਂਸ ਟੀਮ ਦੀ ਇਤਲਾਹ ’ਤੇ ਡੀ.ਡੀ.ਆਰ. ਦਰਜ ਕੀਤੀ ਗਈ ਹੈ।