ਚੰਡੀਗੜ੍ਹ, 16 ਅਪ੍ਰੈਲ( ਵਿਸ਼ਵ ਵਾਰਤਾ )-ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ‘ਏਕ ਭਾਰਤ ਸ਼ਰੇਸ਼ਠ ਭਾਰਤ’ ਅਤੇ ‘ਜਲ ਸ਼ਕਤੀ ਅਭਿਆਨ’ ਦੇ ਹੇਠ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਵਾਸਤੇ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ।
ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ‘ਏਕ ਭਾਰਤ ਸ਼ਰੇਸ਼ਠ ਭਾਰਤ’ ਅਤੇ ‘ਜਲ ਸ਼ਕਤੀ ਅਭਿਆਨ’ ਤਹਿਤ ਪ੍ਰਾਇਮਰੀ, ਮਿਲਡ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਗਤੀਵਿਧੀਆਂ ਕਰਵਾਉਣ ਵਾਸਤੇ ਅਧਿਆਪਕਾਂ ਨੂੰ ਆਖਿਆ ਗਿਆ ਹੈ। ਇਸ ਦੌਰਾਨ ਪਾਣੀ, ਪਾਣੀ ਦੇ ਸਰੋਤ, ਮੌਸਮ, ਜਲਵਾਯੂ, ਕੁਦਰਤੀ ਸਾਧਨਾਂ, ਕੁਦਰਤੀ ਸਾਧਨਾਂ ਦੇ ਪ੍ਰਬੰਧਨ, ਹਵਾ ਅਤੇ ਪਾਣੀ ਪ੍ਰਦੂਸ਼ਣ ਬਾਰੇ ਟਾਪਿਕਾਂ ਦੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ।
ਭਾਰਤ ਸਰਕਾਰ ਨੇ ‘ਜਲ ਸ਼ਕਤੀ ਅਭਿਆਨ’ ਨਾਂ ਦੀ ਸਕੀਮ ਇਸੇ ਸਾਲ ਮਾਰਚ ਵਿੱਚ ‘ਵਿਸ਼ਵ ਵਾਤਾਵਰਣ ਦਿਵਸ’ ’ਤੇ ਸ਼ੁਰੂ ਕੀਤੀ ਸੀ ਅਤੇ ਹੁਣ ਇਸ ਨੂੰ ‘ਏਕ ਭਾਰਤ ਸ਼ਰੇਸ਼ਠ ਭਾਰਤ’ ਪ੍ਰੋਗਰਾਮ ਨਾਲ ਜੋੜ ਦਿੱਤਾ ਗਿਆ ਹੈ।
——–