ਸਕੂਲ ਦੀ ਛੱਤ ਡਿੱਗਣ ਕਾਰਨ 25 ਤੋਂ ਵੱਧ ਵਿਦਿਆਰਥੀ ਜਖਮੀ
ਖਸਤਾਹਾਲ ਛੱਤ ਦੀ ਮੁਰੰਮਤ ਕਰ ਰਹੇ 3 ਮਜ਼ਦੂਰ ਪੀਜੀਆਈ ਰੈਫਰ
ਚੰਡੀਗੜ੍ਹ,23 ਸਤੰਬਰ(ਵਿਸ਼ਵ ਵਾਰਤਾ) ਪੰਜਾਬ, ਹਰਿਆਣਾ ਸਮੇਤ ਪੂਰੇ ਉੱਤਰ ਭਾਰਤ ਵਿੱਚ ਪਿਛਲੇ ਦੋ ਦਿਨਾਂ ਤੋਂ ਬਰਸਾਤ ਹੋ ਰਹੀ ਹੈ। ਅੱਜ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਬਰਸਾਤ ਕਾਰਨ ਸਕੂਲ ਦੀ ਖਸਤਾਹਾਲ ਛੱਤ ਡਿੱਗ ਗਈ। ਇਸ ਦੌਰਾਨ ਸਕੂਲ ਵਿੱਚ ਮੌਜੂਦ 25 ਤੋਂ ਵੱਧ ਵਿਦਿਆਰਥੀ ਜ਼ਖਮੀ ਹੋ ਗਏ । ਜਿਨਾਂ ਵਿੱਚੋ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਇਸ ਤੋਂ ਇਲਾਵਾ 3 ਮਜਦੂਰਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ, ਜੋ ਛੱਤ ਤੇ ਮਿੱਟੀ ਪਾ ਰਹੇ ਸਨ। ਇਹਨਾਂ ਤਿੰਨਾਂ ਮਜਦੂਰਾਂ ਨੂੰ ਖਾਨਪੁਰ ਪੀਜੀਆਈ ਰੈਫਰ ਕੀਤਾ ਗਿਆ ਹੈ। ਪੁਲਿਸ ਦੀ ਟੀਮ ਮੌਕੇ ਤੇ ਪਹੁੰਚ ਗਈ ਸੀ ਅਤੇ ਜਖਮੀਆਂ ਨੂੰ ਨੇੜੇ ਦੇ ਹਸਪਤਾਲ ਵਿਖੇ ਪਹੁੰਚਾਇਆ ਗਿਆ ਸੀ।