(ਸਕੂਲਾਂ ਵਿੱੱਚ ਚਲ ਰਹੇ ਸਿੱਖਿਆ ਵਿਰੋਧੀ ਵਰਤਾਰੇ ਖਿਲਾਫ਼ ਬੀ.ਪੀ.ਈ.ਓ ਨੂੰ ਮੰਗ ਪੱਤਰ ਦੇ ਕੇ ਰੋਸ਼ ਪ੍ਰਗਟਾਇਆ )
ਗੋਨਿਆਣਾ 21 ਜਨਵਰੀ ( ਕੁਲਬੀਰ ਬੀਰਾ ) ਅੱਜ ਇੱਥੇ ਬਲਾਕ ਸਿੱਖਿਆ ਅਫਸਰ ਗੋਨਿਆਣਾ ਨੂੰ ਡੈਮੋਕਰੇਟਿਕ ਟੀਚਰਜ਼ ਫਰੰਟ ਗੋਨਿਆਣਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਵਿਰਕ ਅਤੇ ਸਕੱਤਰ ਗੁਰਪ੍ਰੀਤ ਸਿੰਘ ਖੇਮੋਆਣਾ ਦੀ ਅਗਵਾਈ ਵਿੱੱਚ ਮੰਗ ਪੱਤਰ ਦੇ ਕੇ ਸਕੂਲਾਂ ਅੰਦਰ ਚੱਲ ਰਹੇ ਦਬਕਾਊ ਅਤੇ ਫੇਕ ਅੰਕੜਿਆਂ ਆਧਾਰਿਤ ਮਹੌਲ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ।ਇਹਨਾ ਆਗੂਆਂ ਨੇ ਕਿਹਾ ਕਿ ਕਰੋਨਾ ਦੇ ਸਮੇਂ ਸਰਕਾਰੀ ਸਿੱਖਿਆ ਦਾ ਭੋਗ ਪਾਉਣ ਦੇ ਮਕਸਦ ਨਾਲ ਜਦੋਂ ਨਵੀਂ ਸਿੱਖਿਆ ਨੀਤੀ 2020 ਅਤੇ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਲਿਆਉਣ ਲਈ ਸਰਕਾਰ ਪੱਬਾਂ ਭਾਰ ਹੋਈ ਬੈਠੀ ਹੈ ਤਾਂ ਸਿੱਖਿਆ ਸ਼ਾਸਤਰੀਆਂ ਦੀਅਾਂ ਸਿਫਾਰਸ਼ਾਂ ਦੇ ਉਲਟ ਆਨ ਲਾਈਨ ਸਿੱਖਿਆ , ਫੇਕ ਅੰਕੜਿਆਂ ਅਤੇ ਪ੍ਰੋਜੈਕਟਾਂ ਜ਼ਰੀਏ ਸਰਕਾਰੀ ਸਿੱਖਿਆ ਦਾ ਭੋਗ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਖੇਤੀ ਕਨੂੰਨਾ ਵਾਂਗ ਹੀ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਹਨ । ਕਿਉਂਕਿ ਇਹਨਾ ਨੀਤੀਆਂ ਨੇ ਸਾਡੇ ਸਕੂਲ , ਰੁਜ਼ਗਾਰ ਅਤੇ ਸਸਤੀ ਸਿੱਖਿਆ ਦਾ ਭੋਗ ਪਾਉਣਾ ਹੈ । ਜਦੋਂ ਵਿਸ਼ਵ ਵਪਾਰ ਸੰਸਥਾ ਅਤੇ ਸੰਸਾਰ ਮੁਦਰਾ ਕੋਸ਼ ਵਰਗੀਆਂ ਕਾਰਪੋਰੇਟ ਪੱਖੀ ਸੰਸਥਾਵਾਂ ਸਰਕਾਰਾਂ ਦੀ ਪਿੱਠ ਥਾਪੜ ਰਹੀਆਂ ਹਨ ਤਾਂ ਇਸ ਦਾ ਮਤਲਬ ਹੈ ਕਿ ਸਰਕਾਰੀ ਖੇਤਰ ਦੇ ਸਾਰੇ ਅਦਾਰਿਆਂ ਤੇ ਕਾਰਪੋਰੇਟਾਂ ਦੀਆਂ ਲਲਚਾਈਆਂ ਨਜ਼ਰਾਂ ਹਨ ਜਿਨਾ ਨੇ ਸਿੱਖਿਆ ਵਰਗੇ ਖੇਤਰ ਚੋਂ ਮੋਟੇ ਮੁਨਾਫੇ ਕਮਾਉਣੇ ਹਨ ਜਿਸ ਕਰਕੇ ਇਹਨਾ ਨੀਤੀਆਂ ਦਾ ਜਾਲ ਬੁਣਿਆ ਜਾ ਰਿਹਾ ਹੈ । ਇਸ ਸਮੇਂ ਸਹਿ ਸਕੱਤਰ ਜਤਿੰਦਰ ਸਿੰਘ , ਮੀਤ ਪ੍ਰਧਾਨ ਰਾਮ ਸਿੰਘ , ਕਮੇਟੀ ਮੈਂਬਰ ਗੁਰਸ਼ਰਨ ਕੌਰ , ਰਾਜਵਿੰਦਰ ਕੌਰ ਅਤੇ ਸਿਮਰਜੀਤ ਕੌਰ ਨੇ ਸਰਕਾਰ ਤੇ ਦੋਸ਼ ਲਾਉਂਦੇ ਕਿਹਾ ਕਿ ਸਕੂਲਾਂ ਅੰਦਰ ਅਫਸਰਸ਼ਾਹੀ ਜ਼ਰੀਏ ਦਬਸ਼ ਭਰਿਆ ਮਹੌਲ ਬਣਾ ਕੇ ਤਰਕਹੀਣ ਪ੍ਰੋਜੈਕਟਾਂ , ਫੇਕ ਅੰਕੜਿਆਂ ਅਤੇ ਗੈਰ ਵਿਦਿਅਕ ਸਰਗਰਮੀਆਂ ਦਾ ਮਹੌਲ ਸਿਰਜਿਆ ਜਾ ਰਿਹਾ ਹੈ ਜਿਸ ਨੇ ਪੂਰੀ ਵਿਦਿਆ ਪ੍ਰਣਾਲੀ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ । ਅਧਿਅਾਪਕ ਨੂੰ ਸਿੱਖਿਆ ਹਾਲਤਾਂ ਜਾਂ ਆਪਣੀ ਮਰਜ਼ੀ ਅਨੁਸਾਰ ਪੜਾਉਣ ਦੀ ਥਾਂ ਰਬੋਟ ਬਣਾਇਆ ਜਾ ਰਿਹਾ ਹੈ ਜਿਸ ਨੇ ਪੜਨ ਪੜਾਉਣ ਦੀ ਪ੍ਰਕਿਰਿਆ ਵਿੱੱਚ ਅਧਿਅਾਪਕ -ਵਿਦਿਆਰਥੀ ਅਤੇ ਸਿੱਖਿਅਕ ਪ੍ਰਣਾਲੀਆਂ ਦਾ ਮਹੱਤਵ ਹੀ ਖ਼ਤਮ ਕਰ ਕੇ ਰੱਖ ਦਿੱਤਾ । ਕੀ ਪੜਾਉਣਾ ਹੈ . ? ਕਿਵੇਂ ਪੜਾਉਣਾ ਹੈ . ? ਪੇਪਰ ਕਿਹੋ ਜਿਹੇ ਲੈਣੇ ਹਨ ਇਹ ਤਹਿ ਹੁਣ ਉਪਰਲੇ ਅਧਿਕਾਰੀਆਂ ਦੇ ਹੱਥ ਹੈ । ਇਸ ਤਰਾਂ ਦੇ ਮਹੌਲ ਨੇ ਸਕੂਲਾਂ ਅੰਦਰ ਬਿਨਾਂ ਪੜੇ ਬੱਚਿਆਂ ਦਾ ਸਤ ਪ੍ਰਤੀ ਸਤ ਨਤੀਜਾ ਤਾਂ ਬਣਾ ਦਿੱਤਾ ਪਰ ਅਸਲ ਹਾਲਤਾਂ ਇਸ ਤੋਂ ਉਲਟ ਹਨ ਜੋ ਬੇਹੱਦ ਖ਼ਤਰਨਾਕ ਰੁਝਾਨ ਹੈ ਅਤੇ ਇਸ ਵਰਤਾਰੇ ਨੂੰ ਰੋਕਣ ਲਈ ਸਮੁੱਚੇ ਅਧਿਅਾਪਕਾਂ ਅਤੇ ਲੋਕਾਂ ਨੂੰ ਤਿੱਖੇ ਸੰਘਰਸ਼ ਲਈ ਅੱਗੇ ਆਉਣਾ ਚਾਹੀਦਾ ਹੈ । ਇਸ ਸਮੇਂ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ , ਜ਼ਿਲ੍ਹਾ ਕਮੇਟੀ ਮੈੰਬਰ ਜਸਵਿੰਦਰ ਸਿੰਘ ਬਾਕਸਰ , ਬਲਾਕ ਕਮੇਟੀ ਮੈਂਬਰ ਪ੍ਰਦੀਪ ਸਿੰਘ , ਸੰਦੀਪ ਸਿੰਘ , ਜਸਵੀਰਪਾਲ ਸ਼ਰਮਾ , ਬਲਜੀਤ ਸਿੰਘ ਨਹੀ਼ਆਂਵਾਲ਼ਾ ਅਤੇ ਰਮਨਪ੍ਰੀਤ ਅਬਲੂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱੱਚ ਪੜਦੇ ਬੱਚਿਆਂ ਦੀ ਹਾਲਤ ਆਰਥਿਕ ਤੌਰ ਤੇ ਬੇਹੱਦ ਚਿੰਤਾਜਨਕ ਹੈ ਪਰ ਸਰਕਾਰ ਸਕੂਲ ਖੌਲਣ ਦੀ ਥਾਂ ਆਨ ਲਾਈਨ ਸਿੱਖਿਆ ਤੇ ਜ਼ੋਰ ਲਾ ਰਹੀ ਹੈ, ਹਰ ਰੋਜ਼ ਦੇ ਪੇਪਰਾਂ ਨਾਲ ਬੱਚਿਆਂ ਨੂੰ ਪੜਾਉਣ ਦਾ ਸਮਾਂ ਹੀ ਨਹੀ਼ ਦਿੱਤਾ ਜਾ ਰਿਹਾ ਉਪਰੋਂ ਸੌ ਪ੍ਰਤਿਸਤ ਭਾਗੀਦਾਰੀ ਦੇ ਜਬਰੀ ਹੁਕਮਾਂ ਨੇ ਅਧਿਅਾਪਕਾਂ ਨੂੰ ਫੇਕ ਅੰਕੜੇ ਤਿਅਾਰ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ । ਐਂਤਵਾਰ ਜਾਂ ਛੁੱਟੀਆਂ ਵਾਲੇ ਦਿਨਾ ਵਿੱੱਚ ਵੀ ਬੱਚੇ ਮੋਬਾਈਲਾਂ ਨਾਲ ਚਿੰਬੜੇ ਰਹਿੰਦੇ ਹਨ । ਆਨ ਲਾਈਨ ਸਿੱਖਿਆ ਨੇ ਕੰਮ ਦੇ ਸਮੇਂ ਦੀ ਸੀਮਾਂ ਵੀ ਖ਼ਤਮ ਕਰ ਕੇ ਰੱਖ ਦਿੱਤੀ ਹੈ ਜੋ ਕੰਮ ਦੇ ਅਧਿਕਾਰਾਂ ਉੱਪਰ ਖੁੱਲੇਆਮ ਡਾਕਾ ਹੈ ।ਇਸ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ । ਇਸ ਸਮੇਂ ਸਮੂਹ ਆਗੂਆਂ ਨੇ ਬੀ.ਪੀ.ਈ.ਓ ਰਾਹੀਂ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਸਕੂਲਾਂ ਅੰਦਰ ਚੰਗਾ ਵਿਦਿਅਕ ਮਹੌਲ ਬਨਾਉਣ ਲਈ ਅਧਿਅਾਪਕਾਂ ਉੱਪਰ ਦਬਸ਼ ਭਰਿਆ ਮਹੌਲ ਬੰਦ ਕੀਤਾ ਜਾਵੇ , ਪੜੋ ਪੰਜਾਬ ਵਰਗੇ ਪ੍ਰੋਜੈਕਟ ਅਤੇ ਆਨ ਲਾਈਨ ਸਿੱਖਿਆ ਤੁਰੰਤ ਬੰਦ ਕਰਕੇ ਅਧਿਅਾਪਕਾਂ ਨੂੰ ਸਿਲੇਬਸ ਅਨੁਸਾਰ ਪੜਾਉਣ ਦਿੱਤਾ ਜਾਵੇ , ਸਕੂਲਾਂ ਅੰਦਰ ਅਧਿਅਾਪਕਾਂ ਦੀ ਮਰਜ਼ੀ ਦੇ ਉਲਟ ਅੰਗਰੇਜ਼ੀ ਮਾਧੀਅਮ ਥੋਪਣਾ ਬੰਦ ਕੀਤਾ ਜਾਵੇ , ਟਾਰਗਿਟ ਮਿੱਥ ਕੇ ਦਾਖਲੇ ਵਧਾਉਣ ਲਈ ਟੀਚਰਾਂ ਨੂੰ ਮਾਨਸਿਕ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ , ਜੂੰਮ ਮੀਟਿੰਗਾਂ , ਹਫਤਾਵਾਰ ਟੈਸਟ , ਵਿਭਾਗੀ ਡਾਕਾਂ ਅਤੇ ਹੋਰ ਵਿਭਾਗੀ ਕੰਮ ਕਾਜ ਸਕੂਲ ਸਮੇਂ ਦੌਰਾਨ ਕੀਤੇ ਜਾਣ , ਸਕੂਲਾਂ ਵਿੱੱਚ ਪਹਿਲਾਂ ਦੀ ਤਰਾਂ ਛਪੇ ਹੋਏ ਪ੍ਰਸ਼ਨ ਪੱਤਰ ਭੇਜੇ ਜਾਣ , ਅਧਿਅਾਪਕਾਂ ਨੂੰ ਪੜਾਉਣ ਤੋਂ ਬਿਨਾਂ ਹਰ ਤਰਾਂ ਦੇ ਗੈਰਵਿਦਿਅਕ ਕੰਮ ਲੈਣੇ ਬੰਦ ਕੀਤੇ ਜਾਣ , ਸਕੂਲਾਂ ਵਿਚੋਂ ਚਲਦੇ ਸੈਸ਼ਨ ਦੌਰਾਨ ਕੀਤੇ ਤਰਕਹੀਣ ਡੈਪੂਟੇਸ਼ਨ ਰੱਦ ਕੀਤੇ ਜਾਣ l