ਸਾਬਕਾ ਵਿਧਾਇਕ ਸਿੰਗਲਾ ਸਾਬਕਾ ਮੇਅਰ ਨਾਥ ਸਮੇਤ ਦਰਜਨਾਂ ਅਕਾਲੀ ਵਰਕਰਾਂ ਤੇ ਹੋਇਆ ਪਰਚਾ
ਬਠਿੰਡਾ, 23 ਜੂਨ ( ਕੁਲਬੀਰ ਬੀਰਾ ) ਬਠਿੰਡਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿੱਚ ਅੱਜ ਅਕਾਲੀ ਵਰਕਰਾਂ ਵੱਲੋਂ ਕੈਪਟਨ ਸਰਕਾਰ ਖ਼ਿਲਾਫ਼ ਬਠਿੰਡਾ ਦੇ ਥਰਮਲ ਪਲਾਂਟ ਨੂੰ ਵੇਚਣ ਦੀ ਮਨਜ਼ੂਰੀ ਦੇਣ ਦੇ ਦੋਸ਼ ਲਾਉਂਦਿਆਂ ਪ੍ਰਦਰਸ਼ਨ ਕੀਤਾ ਗਿਆ ਹਾਲਾਤ ਉਸ ਸਮੇਂ ਵਿਗੜ ਗਏ ਜਦੋਂ ਡੀਐੱਸਪੀ ਆਸਵੰਤ ਸਿੰਘ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਇਨ੍ਹਾਂ ਅਕਾਲੀ ਵਰਕਰਾਂ ਤੋਂ ਪ੍ਰਦਰਸ਼ਨ ਦੀ ਮਨਜ਼ੂਰੀ ਮੰਗੀ ਤਾਂ ਦੋਨਾਂ ਧਿਰਾਂ ਵਿੱਚ ਖਿੱਚ ਧੂਹ ਹੋ ਗਈ ਦੇਰ ਸ਼ਾਮ ਪੁਲਿਸ ਨੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਸਾਬਕਾ ਮੇਅਰ ਬਲਵੰਤ ਰਾਏ ਨਾਥ ਬਬਲੀ ਢਿੱਲੋਂ ਸਮੇਤ ਅੱਧਾ ਦਰਜਨ ਕੌਾਸਲਰਾਂ ਅਤੇ ਅਕਾਲੀ ਵਰਕਰਾਂ ਦੇ ਬਾਏ ਨੇਮ ਅਤੇ ਨਾਮਲੂਮ ਵਰਕਰਾਂ ਖਿਲਾਫ਼ ਵੱਖ ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰ ਦਿੱਤਾ ਹੈ ਪੁਲਿਸ ਦਾ ਕਹਿਣਾ ਹੈ ਕਿ ਨਾ ਅਕਾਲੀ ਵਰਕਰਾਂ ਨੇ ਕਲੋਨਾ ਵਾਇਰਸ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਸੋਸ਼ਲ ਡਿਸਟੈਂਸ ਸਮੇਤ ਮਾਸਕ ਨਾ ਪਾਉਣ ਦੀਆਂ ਧੱਜੀਆਂ ਉਡਾਈਆਂ ਹਨ