‘ਸ਼ੂਟਰ ਦਾਦੀ’ ਦੇ ਨਾਮ ਨਾਲ ਜਾਣੀ ਜਾਂਦੀ ਚੰਦਰੋ ਤੋਮਰ ਦਾ ਹੋਇਆ ਦੇਹਾਂਤ
ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਨੇ ਜਤਾਇਆ ਦੁੱਖ’
ਚੰਡੀਗੜ੍ਹ, 30ਅਪ੍ਰੈਲ(ਵਿਸ਼ਵ ਵਾਰਤਾ)-ਸ਼ੂਟਰ ਦਾਦੀ ਦੇ ਨਾਮ ਨਾਲ ਮਸ਼ਹੂਰ ਚੰਦਰੋ ਤੋਮਰ ਦਾ ਅੱਜ ਮੇਰਠ ਦੇ ਇਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ । ਦੱਸ ਦੱਇਏ ਕਿ ਉਹ 26 ਅਪ੍ਰੈਲ ਨੂੰ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ ਇਹ ਜਾਣਕਾਰੀ ਉਹਨਾਂ ਨੇ ਖੁਦ ਸ਼ੋਸ਼ਲ ਮੀਡੀਆ ਤੇ ਦਿੱਤੀ ਸੀ। ਉਹਨਾਂ ਨੇ 60 ਸਾਲ ਦੀ ਉਮਰ ਵਿੱਚ ਨਿਸ਼ਾਨੇਬਾਜ਼ੀ ਨੂੰ ਆਪਣਾ ਕਰਿਅਰ ਬਣਾਇਆ ਸੀ ਅਤੇ ਕਈ ਰਾਸ਼ਟਰੀ ਮੁਕਾਬਲੇ ਆਪਣੇ ਨਾਮ ਕੀਤੇ ਸਨ ਉਹਨਾਂ ਤੇ ‘ਸਾਂਡ ਕੀ ਆਂਖ’ ਨਾਮਕ ਫਿਲਮ ਵੀ ਬਣਾਈ ਗਈ ਸੀ।
ਉਹਨਾਂ ਦੀ ਮੌਤ ਦੀ ਖ਼ਬਰ ਆਉਣ ਤੋਂ ਬਾਅਦ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਭੂਮੀ ਪੇਡਨੇਕਰ, ਤਾਪਸੀ ਪੰਨੂੰ ਅਤੇ ਕੰਗਣਾ ਰਣੌਤ ਨੇ ਸ਼ੋਸ਼ਲ ਮੀਡੀਆ ਰਾਂਹੀ ਦੁੱਖ ਪ੍ਰਗਟਾਇਆ।