ਜੈਤੋ, 30 ਸਤੰਬਰ (ਰਘੁਨੰਦਨ ਪਰਾਸ਼ਰ) – ਉੱਘੇ ਜੋਤਸ਼ੀਚਾਰੀਆ ਸਵ. ਪੰਡਿਤ ਕਲਿਆਣ ਸਰੂਪ ਸ਼ਾਸਤਰੀ ਵਿਦਿਆਲੰਕਾਰ ਦੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ ਦੱਸਿਆ ਹੈ ਕਿ 29 ਸਤੰਬਰ ਸ਼ਾਮ ਨੂੰ 6.22 ਵਜੇ ਸ਼ੁੱਕਰ ਉਦੈ ਹੋ ਗਿਆ ਹੈ, ਜਿਸ ਨਾਲ ਹੁਣ ਭਾਰਤ ਦੇ ਸਨਾਤਨਧਰਮੀ ਲੋਕ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਰਚਾ ਸਕਣਗੇ।
ਉਹਨਾਂ ਕਿਹਾ ਕਿ ਹਿੰਦੂ ਧਰਮ ਦੀ ਪ੍ਰਸਿੱਧ ਪੁਸਤਕ ਮੁਹੂਰਤ ਚਿੰਤਾਮਨੀ ਵਿਚ ਲਿਖਿਆ ਹੈ ਕਿ ਜਦੋਂ ਬ੍ਰਹਸਪਤੀ, ਸ਼ੁੱਕਰ, ਬੁੱਧ ਅਸਤ ਅਤੇ ਬਾਲ ਹੋਵੇ, ਉਸ ਸਮੇਂ ਵਿਆਹ, ਮੁੰਡਨ, ਪਹਿਲੀ ਵਾਰ ਕਿਸ ਦੇਵਤਾ ਜਾਂ ਤੀਰਥ ਦੇ ਦਰਸ਼ਨ, ਰਾਜ ਅਭਿਸ਼ੇਕ ਯਾਤਰਾ, ਨਵਾਂ ਮਕਾਨ, ਖੂਹ, ਤਲਾਬ, ਮੂਰਤੀ ਸਥਾਪਨਾ ਆਦਿ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਹਿੰਦੂ ਸ਼ਾਸਤਰਾਂ ਅਨੁਸਾਰ ਨਿਸ਼ੇਧ ਹੈ।
ਹੁਣ 30 ਸਤੰਬਰ ਤੋਂ ਮੁੜ ਲੱਖਾਂ ਕੁਆਰਿਆਂ ਦੀਆਂ ਸ਼ਹਿਨਾਈਆਂ ਵੱਜਣੀਆਂ ਸ਼ੁਰੂ ਹੋ ਜਾਣਗੀਆਂ। 2 ਮਹੀਨੇ ਤੱਕ ਲੱਖਾਂ ਕੁਆਰਿਆਂ ਨੂੰ ਆਪਣੇ ਵਿਆਹ ਲਈ ਉਡੀਕ ਕਰਨੀ ਪਈ ਹੈ।