ਸ਼ੁਰੂਆਤੀ ਰੁਝਾਨਾਂ ‘ਚ ਬਹੁਮਤ ਵੱਲ ਜਾਂਦੀ ਦਿਖ ਰਹੀ BJP
ਪੰਜਾਬ ‘ਚ ਬੀਜੇਪੀ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਚ ਸਖਤ ਮੁਕਾਬਲਾ
ਚੰਡੀਗੜ੍ਹ, 4 ਜੂਨ (ਵਿਸ਼ਵ ਵਾਰਤਾ):- ਵੋਟਾਂ ਦੀ ਗਿਣਤੀ ਦੇ ਇਕ ਘੰਟੇ ਬਾਅਦ ਪੂਰੇ ਦੇਸ਼ ‘ਚ BJP ਵੱਡੀ ਲੀਡ ਵੱਲ ਜਾਂਦੀ ਦਿਖਾਈ ਦੇ ਰਹੀ ਹੈ। BJP 297 ਸੀਟਾਂ ‘ਤੇ ਲੀਡ ਕਰਦੀ ਹੋਈ ਦਿਖਾਈ ਦੇ ਰਹੀ ਹੈ। INDIA ਗਠਜੋੜ 161 ਸੀਟਾਂ ‘ਤੇ ਲੀਡ ਕਰਦੀ ਹੋਇਆ ਦਿਖਾਈ ਦੇ ਰਿਹਾ ਹੈ। ਪੰਜਾਬ ‘ਚ ਵੀ 10 ਸੀਟਾਂ ‘ਤੇ ਰੁਝਾਨ ਸਾਹਮਣੇ ਆਏ ਨੇ। ਪੰਜਾਬ ਦੇ ਰੁਝਾਨਾਂ ‘ਚ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਸੀਟ ਤੋਂ ਲੀਡ ਕਰਦਾ ਹੋਈ ਨਜ਼ਰ ਨਹੀਂ ਆ ਰਿਹਾ। ਬਠਿੰਡਾ ਸੀਟ ‘ਤੇ ਆਪ ਲੀਡ ਕਰ ਰਿਹਾ ਹੈ। 5 ਸੀਟਾਂ ‘ਤੇ ਕਾਂਗਰਸ ਅਤੇ 3 ਸੀਟਾਂ ‘ਤੇ BJP ਲੀਡ ਕਰਦੀ ਹੋਈ ਨਜਰ ਆ ਰਹੀ ਹੈ। ਖੰਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਭਾਈ ਅਮ੍ਰਿਤਪਾਲ ਅੱਗੇ ਚੱਲ ਰਹੇ ਹਨ । ਜਲੰਧਰ ਤੋਂ ਕਾਂਗਰਸ ਦੇ ਚਰਨਜੀਤ ਚੰਨੀ ਅੱਗੇ ਚਲ ਰਹੇ ਹਨ। ਲੁਧਿਆਣਾ ਤੋਂ ਕਾਂਗਰਸ ਦੇ ਰਾਜਾ ਵੜਿੰਗ ਅੱਗੇ ਚਲ ਰਹੇ ਹਨ। ਫਿਰੋਜ਼ਪੁਰ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਅੱਗੇ ਚਲ ਰਹੇ ਹਨ।