ਜੈਤੋ, 30 ਜੁਲਾਈ – ਅੱਜ ਸਾਉਣ ਮਹੀਨੇ ਦੀ ਸ਼ਿਵਰਾਤਰੀ ਜੈਤੋ ਅਤੇ ਆਸ-ਪਾਸ ਦੇ ਸ਼ਹਿਰਾਂ, ਮੰਡੀਆਂ, ਕਸਬਿਆਂ ਵਿਚ ਧੂਮਧਾਮ ਅਤੇ ਸ਼ਰਧਾਭਾਵ ਨਾਲ ਮਨਾਈ ਗਈ।
ਅੱਜ ਮੰਦਰਾਂ ਵਿਚ ਸ਼ਿਵਲਿੰਗ ਉਤੇ ਜਲ ਚੜਾਉਣ ਵਾਲੇ ਸ਼ਰਧਾਲੂਆਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਰਹੀਆਂ।
ਇਸ ਮੌਕੇ ਸ਼ਰਧਾਲੂਆਂ ਨੇ ਭੋਲੇਨਾਥ ਦਾ ਅਭਿਸ਼ੇਕ ਕਰਕੇ ਦੁੱਧ, ਦਹੀਂ, ਸ਼ਹਿਦ, ਘਿਓ, ਧਤੁਰਾ, ਫਲ, ਬਿਲਪਤਰ, ਕੂਮਕੂਮ ਤੇ ਪ੍ਰਸ਼ਾਦ ਨਾਲ ਪੂਜਾ ਕੀਤੀ।
ਇਸ ਦੌਰਾਨ ਹੀ ਸ਼੍ਰੀ ਮਹਾਦੇਵ ਕਾਂਵੜ ਸੰਘ ਪਾਵਨ ਧਾਮ ਦੇ ਸਾਬਕਾ ਪ੍ਰਧਾਨ ਛੱਜੂਰਾਮ ਬਾਂਸਲ ਨੇ ਦੱਸਿਆ ਕਿ ਬੀਤੀ ਸ਼ਾਮ ਹਰਿਦੁਆਰ, ਗੰਗੋਤਰੀ, ਗੋਮੁੱਖ ਆਦਿ ਦੂਸਰੇ ਤੀਰਥ ਘਾਟਾਂ ਤੋਂ ਗੰਗਾ ਜਲ (ਕਾਂਵੜ) ਲੈ ਕੇ ਜੈਤੋ ਪੁੱਜੇ, ਜਿਥੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।