“ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੇਂ ਹੈ “
ਇਹ ਸ਼ਿਅਰ ਕਹਿ ਕੇ ਮੁੱਖ ਮੰਤਰੀ ਚੰਨੀ ਨੇ ਤੋਰਿਆ ਪੰਜਾਬ ਕਾਂਗਰਸ ਦਾ ਕਾਫਲਾ
ਕਿਸਾਨਾਂ ਲਈ ਹਰ ਕੁਰਬਾਨੀ ਨੂੰ ਹਾਂ ਤਿਆਰ-ਚਰਨਜੀਤ ਚੰਨੀ
ਚੰਡੀਗੜ੍ਹ,7 ਅਕਤੂਬਰ(ਵਿਸ਼ਵ ਵਾਰਤਾ) – “ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੇਂ ਹੈ “
ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲ਼ਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕਰਦਿਆਂ ਕਾਂਗਰਸ ਪਾਰਟੀ ਦਾ ਵਫਦ ਮੋਹਾਲੀ ਤੋਂ ਲਖੀਮਪੁਰ ਲਈ ਤੋਰਿਆ। ਦੱਸ ਦਈਏ ਕਿ ਮੁੱਖ ਮੰਤਰੀ ਚੰਨੀ ਦੇ ਬੇਟੇ ਦਾ ਵਿਆਹ ਹੋਣ ਕਾਰਨ ਉਹਨਾਂ ਦੇ ਘਰ ਵਿੱਚ ਪ੍ਰੋਗਰਾਮ ਸੀ,ਪਰ ਉਹਨਾਂ ਨੇ ਪ੍ਰੋਗਰਾਮ ਨੂੁੰ ਵਿਚਾਲੇ ਹੀ ਛੱਡ ਕੇ ਕਾਫਲੇ ਵਿੱਚ ਆਪਣੀ ਹਾਜਰੀ ਲਵਾਈ। ਇਸ ਦੌਰਾਨ ਮੁੱਖ ਮੰਤਰੀ ਨੇ ਸੁਤੰਤਰਤਾ ਸੈਨਾਨੀ ਰਾਮ ਪ੍ਰਸਾਦ ਬਿਸਮਿਲ ਦਾ ਪ੍ਰਸਿੱਧ ਸ਼ੇਅਰ ਪੜ੍ਹ ਕੇ ਦੇਸ਼ ਭਗਤੀ ਦੀ ਸੋਚ ਪਾਰਟੀ ਵਰਕਰਾਂ ਵਿੱਚ ਜਗਾਈ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਰਕਰਾਂ ਦੀ ਪਿੱਠ ਥਾਪੜੀ ਅਤੇ ਇਨਸਾਫ਼ ਲਈ ਲੜਾਈ ਜਾਰੀ ਰੱਖਣ ਦਾ ਅਹਿਦ ਲਿਆ।