ਹਰਿਆਣਾ ਯੂਪੀ ਬਾਰਡਰ ਤੇ ਰੋਕਿਆ ਗਿਆ ਪੰਜਾਬ ਕਾਂਗਰਸ ਦਾ ਕਾਫਲਾ
ਕਾਂਗਰਸੀ ਵਰਕਰਾਂ ਨੇ ਤੋੜੇ ਪੁਲਿਸ ਦੇ ਬੈਰੀਕੇਡ
ਪੁਲਿਸ ਨੇ ਕਾਂਗਰਸ ਵਰਕਰਾਂ ਤੇ ਲੀਡਰਾਂ ਨੂੰ ਲਿਆ ਹਿਰਾਸਤ ‘ਚ
ਸ਼ਾਹਜਹਾਂਪੁਰ ਚੌਂਕੀ ਵਿੱਚ ਹੀ ਧਰਨੇ ਤੇ ਬੈਠੇ ਪੰਜਾਬ ਕਾਂਗਰਸ ਦੇ ਨੇਤਾ
ਚੰਡੀਗੜ੍ਹ,7 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਕਾਂਗਰਸ ਦਾ ਕਾਫਲਾ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿਖੇ ਹੋਈ ਹਿੰਸਾ ਵਿੱਚ ਮਾਰੇ ਗਏ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਮੌਤ ਦੇ ਆਰੋਪੀਆਂ ਨੂੰ ਸਜਾ ਦਿਵਾਉਣ ਦੇ ਲਈ ਮੋਹਾਲੀ ਤੋਂ ਲਖੀਮਪੁਰ ਤੱਕ ਮਾਰਚ ਕਰ ਰਿਹਾ ਹੈ। ਇਸ ਕਾਫਲੇ ਦੀ ਅਗਵਾਈ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਰ ਰਹੇ ਹਨ। ਇਸ ਸਮੇਂ ਮਿਲੀ ਜਾਣਕਾਰੀ ਅਨੁਸਾਰ ਸਿੱਧੂ ਦੀ ਅਗਵਾਈ ਵਾਲੇ ਕਾਫਲੇ ਨੂੰ ਯੂਪੀ- ਹਰਿਆਣਾ ਦੇ ਬਾਰਡਰ ਤੇ ਰੋਕ ਦਿੱਤਾ ਗਿਆ ਹੈ। ਇਸ ਦੌਰਾਨ ਕਾਂਗਰਸ ਲੀਡਰਾਂ ਦੀ ਪੁਲਿਸ ਅਧਿਕਾਰੀਆਂ ਨਾਲ ਬਹਿਸ ਵੀ ਹੋਈ । ਜਿਸ ਤੋਂ ਬਾਅਦ ਬੈਰੀਕੇਡਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਲੀਡਰਾਂ ਅਤੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਜਿਸ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਸ਼ਾਹਜਹਾਂਪੁਰ ਚੌਂਕੀ ਵਿੱਚ ਹੀ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।