ਹੁਸ਼ਿਆਰਪੁਰ 30 ਜੂਨ (ਵਿਸ਼ਵ ਵਾਰਤਾ): ਵਿਧਾਨ ਸਭਾ ਹਲਕਾ ਟਾਂਡਾ ਦੇ ਪਿੰਡ ਪੰਡੋਰੀ ਵਿਖੇ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਨ ਤੋ ਪਹਿਲਾ ਗਲਵਾਨ ਵਿੱਚ ਸ਼ਹੀਦ ਹੋਏ ਭਾਰਤੀ ਫੋਜ ਦੇ ਜਵਾਨਾਂ ਲਈ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਖੋਸਲਾ ਨੇ ਕਿਹਾ ਕਿ ਅੱਜ ਦੇਸ਼ ਵਿੱਚ ਗਰੀਬ ਲੋਕ ਲਾਕਡਾਉਨ ਕਾਰਨ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਉਥੇ ਹੀ ਦੇਸ਼ ਵਿਚ ਦਿਨ ਪ੍ਰਤੀ ਦਿਨ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਇੱਥੇ ਲੱਗਦਾ ਹੈ ਕਿ ਮੋਦੀ ਸਰਕਾਰ ਚੀਨ ਤੋਂ ਬਦਲਾ ਲੈਣ ਦੀ ਬਜਾਏ ਆਪਣੇ ਦੇਸ਼ ਦੇ ਲੋਕਾਂ ਤੇ ਕਹਿਰ ਢਾਹ ਰਹੀ ਹੈ ਜੇਕਰ ਗਰੀਬ ਲੋਕ ਆਪਣੀਆਂ ਮੰਗਾਂ ਲਈ ਆਵਾਜ਼ ਉਠਾਉਂਦੇ ਹਨ ਤਾ ਉਹਨਾ ਦੀ ਆਵਾਜ਼ ਨੂੰ ਪੁਲਿਸ ਦੀਆਂ ਲਾਠੀਆਂ ਵਰਸਾ ਕੇ ਦਿਵਾਇਆ ਜਾਂਦਾ ਹੈ।ਪੜ੍ਹਿਆ ਲਿਖਿਆ ਨੌਜਵਾਨ ਵਰਗ ਬੇਰੁਜ਼ਗਾਰੀ ਤੋਂ ਤੰਗ ਅੱਗੇ ਕੋਈ ਝੋਨਾ ਲਾ ਰਿਹਾ ਹੈ ਕੋਈ ਬੂਟ ਪਾਲਿਸ਼ ਕਰ ਰਿਹਾ ਹੈ ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਗਰੀਬ ਲੋਕਾਂ ਤੇ ਸ਼ਰੇਆਮ ਅੱਤਿਆਚਾਰ ਹੋ ਰਿਹਾ ਹੈ ਇਨ੍ਹਾਂ ਦੀ ਮਜ਼ਦੂਰੀ ਦੇ ਵੀ ਆਪਣੀ ਮਨ ਮਰਜ਼ੀ ਦੇ ਫਤਵੇ ਜਾਰੀ ਕੀਤੇ ਜਾ ਰਹੇ ਹਨ।ਖੋਸਲਾ ਨੇ ਕਿਹਾ ਕਿ ਗ਼ਰੀਬ ਲੋਕਾਂ ਦੀ ਨਾਂ ਤੇ ਸ਼ਾਸਨ ਅਤੇ ਨਾ ਹੀ ਪ੍ਰਸ਼ਾਸਨ ਵਿੱਚ ਕੋਈ ਸੁਣਵਾਈ ਹੋ ਰਹੀ ਹੈ।ਇਸ ਮੌਕੇ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਵਿੱਚ ਨਵੀਆਂ ਨਿਯੁਕਤੀਆਂ ਕਰਦੇ ਹੋਏ ਕ੍ਰਮਵਾਰ ਬਲਕਾਰ ਸਿੰਘ ਉਪ ਪ੍ਰਧਾਨ ਜਿਲ੍ਹਾ ਹੁਸ਼ਿਆਰਪੁਰ , ਗੁਰਪ੍ਰੀਤ ਸਾਹਿਲ ਪ੍ਰਧਾਨ ਵਿਧਾਨ ਸਭਾ ਹਲਕਾ ਟਾਂਡਾ, ਲਵਪ੍ਰੀਤ ਸਿੰਘ ਉਪ ਪ੍ਰਧਾਨ ਵਿਧਾਨ ਸਭਾ ਹਲਕਾ ਟਾਂਡਾ,ਨਿਰਮਲ ਸਿੰਘ ਸਕੱਤਰ ਵਿਧਾਨ ਸਭਾ ਹਲਕਾ ਟਾਂਡਾ,ਬੰਟੀ ਜਨਰਲ ਸਕੱਤਰ ਵਿਧਾਨ ਸਭਾ ਟਾਂਡਾ,ਜਤਿੰਦਰ ਮੈਂਬਰ ਵਿਧਾਨ ਸਭਾ ਹਲਕਾ ਟਾਂਡਾ,ਗੁਰਦੀਪ ਸਿੰਘ ਮੈਂਬਰ ਵਿਧਾਨ ਸਭਾ ਹਲਕਾ ਟਾਂਡਾ,ਹਰਦੀਪ ਸਿੰਘ ਮੈਂਬਰ ਵਿਧਾਨ ਸਭਾ ਹਲਕਾ ਟਾਂਡਾ,ਸੁਖਜੀਤ ਰਾਮ ਖੋਸਲਾ ਯੂਨਿਟ ਪ੍ਰਧਾਨ ਪਿੰਡ ਕਹਾਲਵਾਂ,ਬੰਟੀ ਸੱਭਰਵਾਲ ਉਪ ਪ੍ਰਧਾਨ ਯੂਨਿਟ ਪਿੰਡ ਕਹਾਲਵਾਂ,ਸੰਦੀਪ ਰਾਮ ਕਲਿਆਣ ਯੂਨਿਟ ਪ੍ਰਧਾਨ ਪਿੰਡ ਗਿਲਜੀਆਂ,ਮੰਨਪ੍ਰੀਤ ਨਾਹਰ ਉਪ ਪ੍ਰਧਾਨ ਯੂਨਿਟ ਪਿੰਡ ਗਿਲਜੀਆਂ,ਲਵਪ੍ਰੀਤ ਖੋਸਲਾ ਸਕੱਤਰ ਯੂਨਿਟ ਪਿੰਡ ਕਹਾਲਵਾਂ,ਸਨੀ ਖੋਸਲਾ ਜਨਰਲ ਸਕੱਤਰ ਪਿੰਡ ਕਹਾਲਵਾਂ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਮੰਗਤ ਰਾਮ ਕਲਿਆਣ ਸਕੱਤਰ ਪੰਜਾਬ , ਡਾ.ਸੁਗਰੀਬ ਸਿੰਘ ਸਕੱਤਰ ਪੰਜਾਬ , ਜਸਵਿੰਦਰ ਕੌਰ ਪ੍ਰਧਾਨ ਮਹਿਲਾ ਵਿੰਗ ਜਿਲ੍ਹਾ ਹੁਸ਼ਿਆਰ ਪੁਰ , ਵਿੱਕੀ ਭੱਟੀ , ਰਾਜ ਕੁਮਾਰ ਕਸਬਾ, ਸ਼ਿੰਦਾ,ਮਨਦੀਪ ਗਿੱਲ, ਪੈਂਟਰ,ਸੁਰਜੀਤ ਲਾਲ ਬਲਾਕ ਪ੍ਰਧਾਨ ਟਾਂਡਾ, ਸੁਰਿੰਦਰ ਸਰਾਇਖਾਸ ਆਦਿ ਮੌਜੂਦ ਸਨ।
PUNJAB : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ
PUNJAB : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਚੰਡੀਗੜ੍ਹ, 24ਫਰਵਰੀ(ਵਿਸ਼ਵ ਵਾਰਤਾ) PUNJAB : ਪੰਜਾਬ ਵਿਧਾਨ ਸਭਾ ਦਾ...