ਸ਼ਾਪਿੰਗ ਮਾਲ ’ਚ ਕੰਮ ਕਰਦੇ ਮਜ਼ਦੂਰ ਦਾ ਕਤਲ
ਜਲੰਧਰ ਦੇ ਪਠਾਨਕੋਟ ਰੋਡ ਦੀ ਹੈ ਘਟਨਾ
ਚੰਡੀਗੜ੍ਹ, 18ਜੁਲਾਈ(ਵਿਸ਼ਵ ਵਾਰਤਾ)- ਜਲੰਧਰ ਦੇ ਪਠਾਨਕੋਟ ਰੋਡ ਤੇ ਉਸਾਰੀ ਅਧੀਨ ਇਕ ਸ਼ਾਪਿੰਗ ਮਾਲ ਵਿੱਚ ਇਕ ਮਜ਼ਦੂਰ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਸਵੇਰੇ ਮਜ਼ਦੂਰ ਕੰਮ ਤੇ ਆਏ ਤਾਂ ਉਹਨਾਂ ਨੇ ਦੇਖਿਆ ਕਿ ਉਥੇ ਇਕ ਲਾਸ਼ ਪਈ ਸੀ। ਜਾਂਚ ਕਰਨ ਤੇ ਪਤਾ ਲੱਗਿਆ ਕਿ ਇਹ ਮਜ਼ਦੂਰ ਉਥੇ ਕੰਮ ਕਰਦਾ ਸੀ। ਪੁਲਸ ਨੇ ਮੌਕੇ ਤੇ ਪਹੁੰਚ ਕੇ ਪੁੱਛਗਿੱਛ ਲਈ ਉਸਦੇ ਨਾਲ ਕੰਮ ਕਰ ਰਹੇ ਕੁਝ ਮਜ਼ਦੂਰਾਂ ਨੂੰ ਹਿਰਾਸਤ ਵਿਚ ਲੈ ਲਿਆ। ਫਿਲਹਾਲ ਕਤਲ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਇਹ ਮਜ਼ਦੂਰਾਂ ਦਰਮਿਆਨ ਹੋਏ ਝਗੜੇ ਦਾ ਨਤੀਜਾ ਹੈ। ਮ੍ਰਿਤਕ ਮਜ਼ਦੂਰ ਦੀ ਪਛਾਣ ਧਰਮਵੀਰ ਨਿਵਾਸੀ ਕੁਹਰਾ ਸੁਤਾਵਰ, ਤਹਿਸੀਲ ਸਲੇਮਪੁਰ, ਥਾਣਾ ਲਾਰ, ਜ਼ਿਲ੍ਹਾ ਦਿਓਰੀਆ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ।
ਥਾਣਾ ਡਿਵੀਜ਼ਨ 8 ਦੇ ਐਸ.ਐਚ.ਓ ਰਵਿੰਦਰ ਕੁਮਾਰ ਨੇ ਦੱਸਿਆ ਕਿ ਫਿਲਹਾਲ ਮਜ਼ਦੂਰ ਦੀ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।