ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸੁਪਨਿਆਂ ਦਾ ਪੰਜਾਬ ਬਣਾਏਗੀ ਆਪ – ਸੁਰੇਸ਼ ਗੋਇਲ
ਲੁਧਿਆਣਾ, 23 ਮਾਰਚ 2021 (ਰਾਜਕੁਮਾਰ ਸ਼ਰਮਾ)-ਆਮ ਆਦਮੀ ਪਾਰਟੀ ਲੁਧਿਆਣਾ ਵਲੋਂ 23 ਮਾਰਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਤੇ ਜਗਰਾਓਂ ਪੁੱਲ ਤੇ ਸਥਿਤ ਬੁੱਤਾਂ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸ਼ਹੀਦ ਏ ਆਜ਼ਮ ਭਗਤ ਸਿੰਘ ਅਤੇ ਓਹਨਾ ਦੇ ਸਾਥੀ ਰਾਜਗੁਰੂ, ਸੁਖਦੇਵ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ| ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਸੁਰੇਸ਼ ਗੋਇਲ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਜੇਕਰ ਕੋਈ ਪੂਰਾ ਕਰ ਸਕਦਾ ਹੈ ਤਾਂ ਉਹ ਹੈ ਆਮ ਆਦਮੀ ਪਾਰਟੀ, ਜਦਕਿ ਬਾਕੀ ਪਾਰਟੀਆਂ ਨੇ ਸ਼ਹੀਦਾਂ ਦੇ ਨਾਮ ਤੇ ਅੱਜ ਤੱਕ ਸਿਰਫ ਰਾਜਨੀਤੀ ਕੀਤੀ |
ਇਸ ਦੋਰਾਨ ਓਹਨਾ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਸਾਰੇ ਸਾਥੀ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਲਈ ਦਿਨ ਰਾਤ ਇੱਕ ਕਰ ਦੇਣ ਤਾਂ ਕਿ 2022 ਵਿੱਚ ਆਮ ਲੋਕਾਂ ਦੀ ਸਰਕਾਰ ਬਣਾ ਕੇ ਸਾਰੇ ਪੰਜਾਬ ਵਾਸੀਆਂ ਨੂੰ ਵਧੀਆ ਸਿੱਖਿਆ ਅਤੇ ਸਿਹਤ ਸਹੂਲਤਾਂ ਸਰਕਾਰ ਵਲੋਂ ਦਿਤੀਆਂ ਜਾ ਸਕਣ ਅਤੇ ਸ਼ਹੀਦਾਂ ਦਾ ਸੁਪਨਾ ਪੂਰਾ ਕੀਤਾ ਜਾ ਸਕੇ |
ਅਹਿਬਾਬ ਸਿੰਘ ਗਰੇਵਾਲ ਸੀਨੀਅਰ ਆਗੂ ਆਮ ਆਦਮੀ ਪਾਰਟੀ ਨੇ ਕਿਹਾ ਕਿ ਜੋ ਸੋਚ ਲੈਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਸ਼ਹਾਦਤ ਦਿੱਤੀ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਉਹ ਅੱਜ ਵੀ ਕੀਤੇ ਨਾ ਕਿਤੇ ਅਧੂਰੀ ਹੈ ਅਤੇ ਉਸ ਸੋਚ ਨੂੰ ਪੂਰਾ ਕਰਨ ਲਈ ਰਵਾਇਤੀ ਰਾਜਨੀਤਿਕ ਪਾਰਟੀਆਂ ਤੋਂ ਖਹਿੜਾ ਛੁਡਵਾਉਣ ਪਵੇਗਾ | ਜਿਲ੍ਹਾ ਮੀਡੀਆ ਇੰਚਾਰਜ ਦੁਪਿੰਦਰ ਸਿੰਘ , ਇਵੇੰਟ ਇੰਚਾਰਜ ਰਾਜਨ ਮਲਹੋਤਰਾ, ਸੋਸ਼ਲ ਮੀਡੀਆ ਇੰਚਾਰਜ ਗੋਬਿੰਦ ਕੁਮਾਰ ਨੇ ਵੀ ਇਸ ਸਮੇ ਸ਼ਰਧਾ ਦੇ ਫੁੱਲ ਭੇਟ ਕੀਤੇ |
ਇਹਨਾਂ ਤੋਂ ਇਲਾਵਾ ਸੁਰਿੰਦਰ ਸੈਣੀ , ਜਗਦੀਸ਼ ਸੈਣੀ, ਕਮਲ ਮੀਗਲਾਨੀ, ਰਣਜੀਤ ਸਿੰਘ, ਧਰਮਿੰਦਰ ਫੌਜੀ, ਲੇਖ ਰਾਜ ਅਰੋੜਾ, ਵਿਜੈ ਮੌਰੀਆ, ਸੁਨੀਲ, ਕੁਲਦੀਪ ਸਿੰਘ ਫੌਜੀ, ਬਲਦੇਵ ਸੁਮਨ , ਜਗਦੀਪ ਸਿੰਘ, ਪ੍ਰਦੀਪ ਧਵਨ, ਉਦੇ ਭਾਨ, ਸਨੀ ਬੇਦੀ, ਯੂਥ ਆਗੂ ਤਸ਼ੀਤ ਗੁਪਤਾ, ਗਗਨ ਰਾਏ, ਰਾਜਿੰਦਰ ਸਿੰਘ , ਅਮਿਤ ਸ਼ਰਮਾ ਲਾਡੀ, ਨਿਰਮਲ ਵਿੱਕੀ ਵਰਮਾ, ਵਿਜੈ ਕੁਮਾਰ, ਐਡਵੋਕੇਟ ਪ੍ਰਭ ਕਰਨ , ਐਡਵੋਕੇਟ ਅਬਦੁਲ ਕਾਦਿਰ, ਰੋਹਿਤ ਰਾਜਪੂਤ ,ਬੀਰ ਸੁਖਪਾਲ, ਸ਼ੇਖਰ ਗਰੋਵਰ, ਰਾਕੇਸ਼ ਅਗਰਵਾਲ, ਦਰਸ਼ਨ ਸਿੰਘ ਅਤੇ ਹੋਰ ਕਈ ਵਲੰਟੀਅਰ ਹਾਜਿਰ ਰਹੇ |