ਨਵੀਂ ਦਿੱਲੀ, 5 ਸਤੰਬਰ : ਕ੍ਰਿਕਟ ਗੌਤਮ ਗੰਭੀਰ ਨੇ ਐਲਾਨ ਕੀਤਾ ਹੈ ਕਿ ਉਹ ਸ਼ਹੀਦ ਆਈ.ਏ.ਐਸ ਅਬਦੁੱਲ ਰਾਸ਼ਿਦ ਦੀ ਬੇਟੀ ਦੀ ਪੜ੍ਹਾਈ ਦਾ ਸਾਰਾ ਖਰਚ ਉਠਾਉਣਗੇ| ਦੱਸਣਯੋਗ ਹੈ ਕਿ ਬੀਤੀ 28 ਅਗਸਤ ਨੂੰ ਜੰਮੂ ਕਸ਼ਮੀਰ ਦੇ ਆਨੰਤਨਾਗ ਵਿਚ ਅੱਤਵਾਦੀਆਂ ਨੇ ਰਾਸ਼ਿਦ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ|
7 ਸਾਲਾ ਜ਼ੋਹਰਾ ਦੀ ਤਸਵੀਰ ਜਦੋਂ ਸੋਸ਼ਲ ਮੀਡੀਆ ਉਤੇ ਆਈ ਤਾਂ ਸਭ ਦਾ ਦਿਲ ਪਸੀਜ ਗਿਆ| ਇਸ ਦੌਰਾਨ ਗੰਭੀਰ ਨੇ ਟਵੀਟ ਕਰਦਿਆਂ ਕਿਹਾ ਕਿ ਜ਼ੋਹਰਾ ਆਪਣੇ ਹੰਝੂਆਂ ਨੂੰ ਨਾ ਗੇਰੋ ਕਿਉਂਕਿ ਮੈਨੂੰ ਸ਼ੱਕ ਹੈ ਕਿ ਧਰਤੀ ਮਾਂ ਵੀ ਤੁਹਾਡੇ ਦਰਦ ਦਾ ਬੋਝ ਨਹੀਂ ਉਠਾ ਸਕੇਗੀ| ਤੁਹਾਡੇ ਪਿਤਾ ਦੀ ਸ਼ਹਾਦਤ ਨੂੰ ਸਲਾਮ| ਮੈਂ ਸਾਰੀ ਉਮਰ ਤੁਹਾਡੀ ਪੜ੍ਹਾਈ ਦਾ ਖਰਚਾ ਉਠਾਵਾਂਗਾ|
ਇਸ ਦੌਰਾਨ ਗੰਭੀਰ ਗੰਭੀਰ ਵੱਲੋਂ ਕੀਤੇ ਗਏ ਇਸ ਐਲਾਨ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ| ਗੌਤਮ ਗੰਭੀਰ ਇਸ ਤੋਂ ਪਹਿਲਾਂ ਵੀ ਕਈ ਸ਼ਹੀਦਾਂ ਦੇ ਬੱਚਿਆਂ ਲਈ ਪੜ੍ਹਾਈ ਦਾ ਐਲਾਨ ਕਰ ਚੁੱਕੇ ਹਨ|
ICC Champions Trophy 2025 ਲਈ ਸ਼ਡਿਊਲ ਜਾਰੀ
ICC Champions Trophy 2025 ਲਈ ਸ਼ਡਿਊਲ ਜਾਰੀ ਚੰਡੀਗੜ੍ਹ, 25ਦਸੰਬਰ(ਵਿਸ਼ਵ ਵਾਰਤਾ) ਆਈਸੀਸੀ ਚੈਂਪੀਅਨਜ਼ ਟਰਾਫੀ 2025 ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ...