ਸ਼ਰਧਾ ਕਤਲਕਾਂਡ ਮਾਮਲਾ- ਮੁਲਜ਼ਮ ਆਫਤਾਬ ਦਿੱਲੀ ਸਾਕੇਤ ਅਦਾਲਤ ਵਿੱਚ ਪੇਸ਼ੀ ਅੱਜ
ਚੰਡੀਗੜ੍ਹ 9 ਦਸੰਬਰ(ਵਿਸ਼ਵ ਵਾਰਤਾ)- ਸ਼ਰਧਾ ਵਾਕਰ ਕਤਲ ਕਾਂਡ ਦੇ ਦੋਸ਼ੀ ਆਫਤਾਬ ਪੂਨਾਵਾਲਾ ਨੂੰ ਅੱਜ ਦਿੱਲੀ ਦੀ ਸਾਕੇਤ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ 10 ਦਿਨ ਪਹਿਲਾਂ 4-5 ਲੋਕਾਂ ਨੇ ਆਫਤਾਬ ਨੂੰ ਲਿਜਾ ਰਹੀ ਵੈਨ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ ਤਿਹਾੜ ਜੇਲ ਨੇ ਦਿੱਲੀ ਪੁਲਸ ਦੀ ਤੀਜੀ ਬਟਾਲੀਅਨ ਨੂੰ ਆਫਤਾਬ ਨੂੰ ਵਿਸ਼ੇਸ਼ ਸੁਰੱਖਿਆ ਮੁਹੱਈਆ ਕਰਵਾਉਣ ਲਈ ਕਿਹਾ ਹੈ। ਪੇਸ਼ੀ ਦੌਰਾਨ ਪੁਲੀਸ ਮੁਲਜ਼ਮ ਖ਼ਿਲਾਫ਼ ਸਬੂਤ ਅਦਾਲਤ ਵਿੱਚ ਰੱਖ ਸਕਦੀ ਹੈ।
ਪਿਛਲੇ ਮਹੀਨੇ ਆਫਤਾਬ ਨੂੰ ਦਿੱਲੀ ਦੇ ਅੰਬੇਡਕਰ ਹਸਪਤਾਲ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਉਸ ਨੂੰ 13 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਮੀਡੀਆ ਰਿਪੋਰਟਾਂ ਮੁਤਾਬਕ ਟੈਸਟ ਦੌਰਾਨ ਆਫਤਾਬ ਨੇ ਦੱਸਿਆ ਕਿ ਉਸ ਨੇ ਚੀਨੀ ਕਟਰ ਨਾਲ ਸ਼ਰਧਾ ਦੇ ਸਰੀਰ ਦੇ ਟੁਕੜੇ ਕਰ ਦਿੱਤੇ ਸਨ। ਬਾਅਦ ਵਿੱਚ,ਚਾਕੂ ਨੂੰ ਗੁਰੂਗ੍ਰਾਮ ਵਿੱਚ ਉਸਦੇ ਦਫਤਰ ਦੇ ਨੇੜੇ ਝਾੜੀਆਂ ਵਿੱਚ ਕਿਤੇ ਸੁੱਟ ਦਿੱਤਾ ਗਿਆ ਸੀ।।
ਪੁਲਿਸ ਸੂਤਰਾਂ ਅਨੁਸਾਰ ਸ਼ਰਧਾ ਦੀ ਡੀਐਨਏ ਰਿਪੋਰਟ ਅਗਲੇ ਹਫ਼ਤੇ ਤੱਕ ਆ ਜਾਵੇਗੀ। ਹਾਲਾਂਕਿ ਪੁਲਿਸ ਨੂੰ ਅਜੇ ਤੱਕ ਸ਼ਰਧਾ ਦਾ ਸਿਰ ਨਹੀਂ ਮਿਲਿਆ ਹੈ। ਇਸ ਦੇ ਨਾਲ ਹੀ ਉਸ ਦੇ ਸਰੀਰ ਦੇ ਹੋਰ ਅੰਗਾਂ ਦੀ ਵੀ ਤਲਾਸ਼ ਜਾਰੀ ਹੈ। ਆਫਤਾਬ ਦੇ ਕਹਿਣ ‘ਤੇ ਹੁਣ ਤੱਕ 13 ਹੱਡੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਆਫਤਾਬ ਦੇ ਘਰ ਦੇ ਬਾਥਰੂਮ, ਰਸੋਈ ਤੋਂ ਇਲਾਵਾ ਬੈੱਡਰੂਮ ਤੋਂ ਵੀ ਖੂਨ ਦੇ ਧੱਬਿਆਂ ਦੇ ਸੈਂਪਲ ਮਿਲੇ ਹਨ, ਜਿਨ੍ਹਾਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ।