ਵੱਡੀ ਖ਼ਬਰ
ਪੂਰੇ ਹਰਿਆਣੇ ਵਿੱਚ ਲੱਗਿਆ ਲਾਕਡਾਊਨ
ਗ੍ਰਹਿ ਮੰਤਰੀ ਅਨਿਲ ਵਿਜ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਚੰਡੀਗੜ੍ਹ, 2ਮਈ(ਵਿਸ਼ਵ ਵਾਰਤਾ)- ਹਰਿਆਣਾ ਸਰਕਾਰ ਨੇ ਕੱਲ੍ਹ ਤੋਂ ਪੂਰੇ ਹਰਿਆਣਾ ਵਿੱਚ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਹੈ। ਹਰਿਆਣਾ ਵਿੱਚ ਕੱਲ੍ਹ ਤੋਂ 9ਮਈ ਤੱਕ ਲਾਕਡਾਊਨ ਜਾਰੀ ਰਹੇਗਾ। ਇਹ ਜਾਣਕਾਰੀ ਹਰਿਆਣਾ ਦੇ ਗ੍ਰਹਿ ਮੰਤਰੀ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਟਵੀਟ ਕਰਕੇ ਦਿੱਤੀ। ਇਹ ਲਾਕਡਾਊਨ ਕੋਰੋਨਾ ਦੇ ਵੱਧ ਰਹੇ ਕਹਿਰ ਨੂੰ ਮੁੱਖ ਰੱਖਦਿਆਂ ਲਗਾਇਆ ਗਿਆ ਹੈ।