ਵੱਡੀ ਖ਼ਬਰ-ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਡੀਐਸਪੀ ਤੇ ਚੜਾਇਆ ਡੰਪਰ,ਮੌਕੇ ਤੇ ਹੋਈ ਮੌਤ
ਚੰਡੀਗੜ੍ਹ, 19 ਜੁਲਾਈ(ਵਿਸ਼ਵ ਵਾਰਤਾ)- ਇਸ ਸਮੇਂ ਦੀ ਵੱਡੀ ਖ਼ਬਰ ਹਰਿਆਣਾ ਦੇ ਨੂੰਹ ਤੋਂ ਸਾਹਮਣੇ ਆਈ ਹੈ ਜਿਥੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਡੀ.ਐੱਸ.ਪੀ ‘ਤੇ ਡੰਪਰ ਚੜ੍ਹਾ ਦਿੱਤਾ। ਜਿਸ ਦੌਰਾਨ ਡੀਐਸਪੀ ਸੁਰਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਦਰਅਸਲ ਸੂਚਨਾ ਦੇ ਆਧਾਰ ‘ਤੇ ਡੀਐਸਪੀ ਸੁਰਿੰਦਰ ਸਿੰਘ ਮਾਈਨਿੰਗ ਰੋਕਣ ਗਏ ਸਨ। ਜਦੋਂ ਉਹਨਾਂ ਨੇ ਨਾਜਾਇਜ਼ ਪੱਥਰਾਂ ਨਾਲ ਭਰੇ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡੰਪਰ ਚਾਲਕ ਨੇ ਉਹਨਾਂ ‘ਤੇ ਡੰਪਰ ਚੜ੍ਹਾ ਦਿੱਤਾ।
ਨੂੰਹ ਦੇ ਐਸਪੀ ਅਤੇ ਆਈਜੀ ਮੌਕੇ ‘ਤੇ ਮੌਜੂਦ ਹਨ। ਮੁਲਜ਼ਮਾਂ ਨੂੰ ਫੜਨ ਲਈ ਸਰਚ ਆਪਰੇਸ਼ਨ ਜਾਰੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਡੀਐਸਪੀ ਸੁਰਿੰਦਰ ਸਿੰਘ ਨੇ ਇਸੇ ਸਾਲ ਰਿਟਾਇਰ ਹੋਣਾ ਸੀ।