ਵੱਡੀ ਖ਼ਬਰ: ਵਿੱਕੀ ਮਿੱਡੂਖੇੜਾ ਕਤਲ ਮਾਮਲੇ ‘ਚ ਇਕ ਸ਼ੂਟਰ ਦੀ ਸ਼ਨਾਖਤ
ਜਲਦ ਹੋ ਸਕਦੀ ਹੈ ਗ੍ਰਿਫਤਾਰੀ
ਚੰਡੀਗੜ੍ਹ (ਵਿਸ਼ਵ ਵਾਰਤਾ) ਅਕਾਲੀ ਲੀਡਰ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਵਿੱਚ ਪੁਲਿਸ ਨੇ ਇਕ ਸ਼ੂਟਰ ਦੀ ਸ਼ਨਾਖਤ ਕਰ ਲਈ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੋਲੀ ਚਲਾਉਣ ਵਾਲਾ ਗੈਂਗਸਟਰ ਵਿਨੇ ਦਿਓੜਾ ਹੈ ,ਜੋ ਕਿ ਕੋਟਕਪੂਰਾ ਦਾ ਰਹਿਣ ਵਾਲਾ ਹੈ ਇਹ ਵੀ ਪਤਾ ਲੱਗਿਆ ਹੈ ਕਿ ਇਹ ਗੈਂਗਸਟਰ ਲਵੀ ਦਿਓੜਾ ਦਾ ਭਰਾ ਹੈ ਜਿਸ ਦਾ ਪਹਿਲਾਂ ਹੀ ਗੈਂਗਵਾਰ ਚ ਲਾਰੈਂਸ ਬਿਸ਼ਨੋਈ ਗਰੁੱਪ ਵਲੋਂ ਕਤਲ ਕਰ ਦਿੱਤਾ ਗਿਆ ਸੀ ।ਜਾਣਕਾਰੀ ਮੁਤਾਬਿਕ ਪੁਲਸ ਵਿਨੈ ਦਿਓੜਾ ਨੂੰ ਫੜਨ ਲਈ ਕੋਟਕਪੂਰਾ ਅਤੇ ਮੋਹਾਲੀ ਤੇ ਕਈ ਫਲੈਟਾਂ ਵਿਚ ਛਾਪੇਮਾਰੀ ਕਰ ਰਹੀ ਹੈ । ਸੂਤਰ ਇਹ ਵੀ ਦੱਸਦੇ ਹਨ ਕਿ ਵਾਰਦਾਤ ਵੇਲੇ ਵਰਤੀ ਗਈ ਆਈ ਟਵੰਟੀ ਕਾਰ ਦੀ ਸ਼ਨਾਖਤ ਦੀ ਪੁਲਸ ਨੇ ਕਰ ਲਈ ਹੈ ਜਿਸ ਤੇ ਜਾਅਲੀ ਨੰਬਰ ਲੱਗਿਆ ਹੋਇਆ ਸੀ ਉਹ ਕਾਰ ਮੁਹਾਲੀ ਦੇ ਇੱਕ ਪਿੰਡ ਦੀ ਹੈ ਚੌਂਕੀ ਐੱਚਡੀਐੱਫਸੀ ਬੈਂਕ ਤੋਂ ਲੋਨ ਤੇ ਹੈ ਜੋ ਕਿ ਆਨਲਾਈਨ ਟੈਕਸੀ ਕੰਪਨੀ ਚ ਲਗਾਈ ਗਈ ਸੀ ।ਇਸ ਤੋਂ ਪਹਿਲਾਂ ਬੰਬੀਹਾ ਗਰੁੱਪ ਨੇ ਇਹ ਕਤਲ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਤੇ ਲਈ ਸੀ ਜਿਸ ਤੋਂ ਬਾਅਦ ਲਾਰੇਂਸ ਬਿਸ਼ਨੋਈ ਨੇ ਫੇਸਬੁੱਕ ਪੇਜ ਤੇ ਬਦਲਾ ਲੈਣ ਦੀ ਗੱਲ ਆਖੀ ਸੀ ।