ਵੱਡੀ ਖਬਰ- ਪੰਜਾਬ ਸਰਕਾਰ ਨੇ ਫਿਰ ਤੋਂ ਚਲਾਈ ਸਿਆਸਤਦਾਨਾਂ ਦੀ ਵੀਆਪੀ ਸੁਰੱਖਿਆ ਤੇ ਕੈਂਚੀ
ਪੜ੍ਹੋ ਹੁਣ ਕਿਹਨਾਂ ਕੋਲੋਂ ਵਾਪਸ ਲਈ ਗਈ ਜ਼ੈੱਡ ਅਤੇ ਵਾਈ ਪਲੱਸ ਸਕਿਉਰਿਟੀ
ਚੰਡੀਗੜ੍ਹ,11ਮਈ(ਵਿਸ਼ਵ ਵਾਰਤਾ)–ਪੰਜਾਬ ਸਰਕਾਰ ਵੱਲੋਂ ਅੱਜ ਕਈ ਵੱਡੇ ਸਿਆਸੀ ਆਗੂਆਂ ਕੋਲੋਂ Z & Y+ ਸ਼੍ਰੇਣੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਇਹਨਾਂ ਵਿੱਚ ਓਪੀ ਸੋਨੀ,ਵਿਜੇ ਇੰਦਰ ਸਿੰਗਲਾ,ਹਰਸਿਮਰਤ ਬਾਦਲ,ਸੁਨੀਲ ਝੱਖੜ,ਪਰਮਿੰਦਰ ਪਿੰਕੀ,ਰਜਿੰਦਰ ਕੌਰ ਭੱਠਲ,ਨਵਤੇਜ ਚੀਮਾ ਅਤੇ ਕੇਵਲ ਢਿੱਲੋਂ ਸ਼ਾਮਿਲ ਹਨ। ਇਹਨਾਂ ਸਾਰਿਆਂ ਕੋਲੋਂ ਵਾਧੂ ਪੁਲਿਸ ਸੁਰੱਖਿਆ ਅਤੇ ਸਰਕਾਰੀ ਗੱਡੀਆਂ ਵਾਪਸ ਲੈਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।