ਵੱਡੀ ਖਬਰ
ਖਰੜ੍ਹ ਤੋਂ ਅੱਤਵਾਦੀ ਲਖਬੀਰ ਸਿੰਘ ਲੰਡਾ ਦਾ ਕਰੀਬੀ ਗੁਰਗਾ ਕਾਬੂ
ਚੰਡੀਗੜ੍ਹ,13 ਸਤੰਬਰ(ਵਿਸ਼ਵ ਵਾਰਤਾ)- ਇਸ ਸਮੇਂ ਦੀ ਵੱਡੀ ਅੱਪਡੇਟ ਖਰੜ ਤੋਂ ਸਾਹਮਣੇ ਆ ਰਹੀ ਹੈ,ਇੱਥੇ ਸਟੇਟ ਸਪੈਸ਼ਲ ਸੈੱਲ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜਾਣਕਾਰੀ ਅਨੁਸਾਰ ਇੱਥੋਂ ਸਪੈੱਸ਼ਲ ਸੈੱਲ ਨੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਕਰੀਬੀ ਗੁਰਗੇ ਨੂੰ ਗ੍ਰਿਫਤਾਰ ਕੀਤਾ ਹੈ। ਹੋਰ ਜਾਣਕਾਰੀ ਅਨੁਸਾਰ ਉਸਦੇ ਕੋਲੋਂ 100 ਗ੍ਰਾਮ ਤੋਂ ਜਿਆਦਾ ਹੈਰੋਇਨ ਵੀ ਪ੍ਰਾਪਤ ਹੋਈ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਅਨਮੋਲ ਦੀਪ ਦੱਸੀ ਜਾ ਰਹੀ ਅਤੇ ਇਹ ਤਰਨਤਾਰਨ ਦਾ ਰਹਿਣ ਵਾਲਾ ਹੈ। ਇਸ ਬਾਰੇ ਹੋਰ ਵੇਰਵਿਆਂ ਦੇ ਦੀ ਉਡੀਕ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਦੇ ਜਰੀਏ ਪੁਲਿਸ ਸਰਹੱਦ ਪਾਰ ਤੋਂ ਆਉਣ ਵਾਲੇ ਹਥਿਆਰਾਂ ਅਤੇ ਨਸ਼ਿਆਂ ਦੇ ਬਾਰੇ ਵਿੱਚ ਲੀਡ ਪ੍ਰਾਪਤ ਕਰ ਸਕਦੀ ਹੈ।