ਆਈਏਐਸ ਵੇਣੂ ਪ੍ਰਸਾਦ ਨੂੰ ਭਗਵੰਤ ਮਾਨ ਦੇ ਪ੍ਰਿੰਸੀਪਲ ਸਕੱਤਰ ਦੇ ਨਾਲ ਮਿਲੇ ਹੋਰ ਵੀ ਵੱਡੇ ਅਹੁਦੇ
ਪੜ੍ਹੋ,ਮੁੱਖ ਮੰਤਰੀ ਚੰਨੀ ਦੇ ਪ੍ਰਿੰਸੀਪਲ ਸਕੱਤਰ ਆਈਏਐਸ ਹੁਸਨ ਲਾਲ ਨੂੰ ਹੁਣ ਮਿਲੀ ਕਿਹੜੀ ਜਿੰਮੇਵਾਰੀ
ਚੰਡੀਗੜ੍ਹ,12 ਮਾਰਚ(ਵਿਸ਼ਵ ਵਾਰਤਾ)- ਆਈ.ਏ.ਐਸ ਏ. ਵੇਣੂ ਪ੍ਰਸਾਦ, ਨੂੰ ਭਗਵੰਤ ਮਾਨ ਦੇ ਪ੍ਰਿੰਸੀਪਲ ਸਕੱਤਰ ਦੇ ਨਾਲ ਨਾਲ ਹੋਰ ਵੀ ਕਈ ਵਾਧੂ ਚਾਰਜ ਸੰਭਾਲੇ ਗਏ ਹਨ। ਉਹ ਵਧੀਕ ਮੁੱਖ ਸਕੱਤਰ, ਸੰਸਦੀ ਮਾਮਲੇ ਅਤੇ ਇਸ ਤੋਂ ਇਲਾਵਾ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ, ਪੰਜਾਬ ਰਾਜਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਅਤੇ ਇਸ ਤੋਂ ਇਲਾਵਾ ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ, ਕਰ ਵਿਭਾਗ ਦਾ ਕਾਰਜਭਾਰ ਵੀ ਸੰਭਾਲਣਗੇ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪ੍ਰਿੰਸੀਪਲ ਸਕੱਤਰ ਆਈਏਐਸ ਹੁਸਨ ਲਾਲ ਨੂੰ ਪ੍ਰਿੰਸੀਪਲ ਸਕੱਤਰ ਟੂਰਿਜ਼ਮ ਅਤੇ ਕਲਚਰਲ ਵਿਭਾਗ ਦੀ ਜਿੰਮੇਵਾਰੀ ਸੰਭਾਲੀ ਗਈ ਹੈ।