ਵੱਡਾ ਐਲਾਨ
CBSE ਬੋਰਡ ਦੀਆਂ 10 ਵੀਂ ਅਤੇ +2ਵੀਂ ਦੀਆਂ ਪਰੀਖਿਆਵਾਂ ਬਾਰੇ ਤਾਰੀਖਾਂ ਦਾ ਐਲਾਨ ਕਰਨਗੇ ਅੱਜ ਕੇਂਦਰੀ ਸਿੱਖਿਆ ਮੰਤਰੀ
ਚੰਡੀਗੜ੍ਹ, 31 ਦਸੰਬਰ(ਵਿਸ਼ਵ ਵਾਰਤਾ)- ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਅੱਜ ਸੀਬੀਐਸਈ ਦੀਆਂ 10 ਵੀਂ ਅਤੇ +2 ,2021 ਬੋਰਡ ਪਰੀਖਿਆਵਾਂ ਦੀਆਂ ਤਾਰੀਖਾਂ ਦਾ ਸ਼ਾਮ 6 ਵਜੇ ਐਲਾਨ ਕਰਨਗੇ। ਇਹ ਇਮਤਿਹਾਨ ਆਫਲਾਈਨ ਹੋਣਗੇ। ਜਦ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਮਤਿਹਾਨ ਆੱਨਲਾਈਨ ਹੋਣਗੇ। ਸੂਤਰਾਂ ਅਨੁਸਾਰ ਇਹ ਇਮਤਿਹਾਨ ਮਾਰਚ ਤੋਂ ਬਾਅਦ ਹੀ ਹੋਣ ਦੀ ਸੰਭਾਵਨਾ ਹੈ।ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਰੋਨਾ ਦਾ ਪ੍ਰਭਾਵ ਨਾ ਘਟਿਆ ਤਾਂ ਇਮਤਿਹਾਨ ਲੈਣ ਵਿੱਚ ਹੋਰ ਦੇਰੀ ਵੀ ਹੋ ਸਕਦੀ ਹੈ।