ਵੱਖ-ਵੱਖ ਸ਼ਹਿਰਾਂ ਦੀਆਂ ਸ਼ੈਲਰ ਮਿੱਲਾਂ ’ਚੋਂ ਚਾਵਲ ਚੋਰੀ ਕਰਨ ਵਾਲੇ ਵੱਡੇ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ
ਜਲਾਲਾਬਾਦ, 8 ਜੂਨ (ਵਿਸ਼ਵ ਵਾਰਤਾ) ਥਾਣਾ ਸਦਰ ਜਲਾਲਾਬਾਦ ਦੀ ਪੁਲਸ ਨੇ 18/19 ਮਈ ਦੀ ਦਰਮਿਆਨੀ ਰਾਤ ਨੂੰ ਚੋਰਾਂ ਵੱਲੋਂ ਛਾਬੜਾ ਰਾਇਸ ਮਿੱਲ ਦੀ ਕੰਧ ਨੂੰ ਸੰਨ ਲਗਾ ਕੇ ਚੋਰਾਂ ਵੱਲੋਂ ਚਾਵਲ ਚੋਰੀ ਕੀਤੇ ਗਏ। ਜਿਸ ਤੇ ਥਾਣਾ ਸਦਰ ਜਲਾਲਾਬਾਦ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਫ਼ਾਜ਼ਿਲਕਾ ਦੇ ਐਸ.ਐਸ.ਪੀ ਡਾ ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ਾ ਦੇ ਤਹਿਤ ਡੀ.ਐਸ.ਪੀ ਜਲਾਲਾਬਾਦ ਏ.ਆਰ ਸ਼ਰਮਾ ਦੀ ਅਗੁਵਾਈ ਹੇਠ ਥਾਣਾ ਸਦਰ ਜਲਾਲਾਬਾਦ ਦੇ ਐਸ.ਐਚ.ੳ ਬਲਵੀਰ ਸਿੰਘ ਸਣੇ ਟੀਮ ਦੇ ਵੱਲੋਂ ਵੱਲੋ 06 ਕਥਿਤ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ 150 ਗੱਟੇ ਵਜਨੀ 50/50 ਕਿਲੋਗ੍ਰਾਮ ਚਾਵਲ ਅਤੇ 20 ਗੱਟੇ ਚੌਲ ਟੋਟਾ ਵਜਨੀ 30/30 ਕਿਲੋਗ੍ਰਾਮ ਅਤੇ ਦੋ ਪਿੱਕਅੱਪ ਗੱਡੀਆ ਬਰਾਮਦ ਕਰਨ ’ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸ ਸਬੰਧੀ ਥਾਣਾ ਸਦਰ ਜਲਾਲਾਬਾਦ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਜ਼ਿਲ੍ਹਾ ਫ਼ਾਜ਼ਿਲਕਾ ਦੇ ਪੁਲਸ ਅਧਿਕਾਰੀ ਕਰਨਵੀਰ ਸਿੰਘ ਨੇ ਦੱਸਿਆ ਕਿ 18/19.05.2024 ਦੀ ਦਰਮਿਆਨੀ ਰਾਤ ਅਨੀਸ਼ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਗਾਂਧੀ ਨਗਰ ਜਲਾਲਾਬਾਦ ਦੇ ਸ਼ੈਲਰ ਛਾਬੜਾ ਰਾਇਸ ਮਿੱਲ ਘੁਬਾਇਆ ਦੀ ਕੰਧ ਨੂੰ ਸੰਨ ਲਗਾ ਕਿ ਨਾਮਾਲੂਮ ਵਿਅਕਤੀਆ ਨੇ 105 ਗੱਟੇ ਬਾਸਪਤੀ ਚਾਵਲ ਵਜਨੀ 30/30 ਕਿਲੋਗ੍ਰਾਮ ਅਤੇ 200 ਗੱਟੇ ਬਾਸਮਤੀ ਚਾਵਲ ਵਜਨੀ 50/50 ਕਿਲੋਗ੍ਰਾਮ ਚੋਰੀ ਕਰਕੇ ਲੈ ਗਏ ਸਨ। ਪੁਲਸ ਅਧਿਕਾਰੀ ਨੇ ਕਿਹਾ ਕਿ ਥਾਣਾ ਸਦਰ ਜਲਾਲਾਬਾਦ ਐਸ.ਐਚ.ੳ ਬਲਵੀਰ ਸਿੰਘ ਅਤੇ ਗੁਰਨਾਮ ਸਿੰਘ ਚੌਕੀ ਇੰਚਾਰਜ ਘੁਬਾਇਆ, ਰਤਨ ਲਾਲ ਇੰਚਰਾਜ ਪੀ.ਓ ਸਟਾਫ ਫਾਜਿਲਕਾ ਨੇ ਮਿਹਨਤ ਅਤੇ ਲਗਨ ਨਾਲ ਡਿਊਟੀ ਕਰਦੇ ਹੋਏ ਸੀ.ਸੀ.ਟੀ.ਵੀ ਫੁਟੇਜ ਦੀ ਮਦਦ ਨਾਲ ਰਵਿੰਦਰ ਸਿੰਘ ਪੁੱਤਰ ਪਵਨ ਕੁਮਾਰ ਵਾਸੀ ਪੁਡਾ ਕਠਾਰ ਦੇਹਪੁਰ ਥਾਣਾ ਆਦਮਪੁਰ ਜਲੰਧਰ ਨੂੰ ਟਰੇਸ ਕਰਕੇ ਮਿਤੀ 06.06.2024 ਨੂੰ ਗ੍ਰਿਫਤਾਰ ਕਰਕੇ ਉਸ ਦੇ ਗੋਦਾਮ ਤੋ 170 ਗੱਟੇ ਬਾਸਮਤੀ ਚਾਵਲ ਬਰਾਮਦ ਕੀਤੇ ਅਤੇ ਦੋਰਾਨੇ ਪੁੱਛਗਿਛ ਦੋਸੀ ਠਾਣਾ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਜੀਰਾ ਨੂੰ ਨਾਮਜਦ ਕੀਤਾ ਗਿਆ ਜਿਸ ਪਾਸੇ ਇੱਕ ਗੱਡੀ ਕੈਪਰ ਬਰਾਮਦ ਕੀਤੀ ਗਈ ਸੀ। ਪੁਲਸ ਅਧਿਕਾਰੀ ਨੇ ਅੱਗੇ ਕਿ ਕਿਹਾ ਆਉ ਤੁਹਾਨੂੰ ਸੁਣਾ ਦਿੰਦੇ ਹਾਂ।