ਚੰਡੀਗੜ, 15 ਨਵੰਬਰ (ਵਿਸ਼ਵ ਵਾਰਤਾ) : ਪੰਜਾਬ ਰਾਜ ਵਿੱਚ ਸ਼ੁਰੂ ਹੋਏ ਫੋਟੋ ਵੋਟਰ ਸੂਚੀਆਂ ਦੇ ਸੁਧਾਈ ਦਾ ਕਰਜ ਸਬੰਧੀ ਅੱਜ ਇੱਥੇ ਦਫਤਰ ਮੁੱਖ ਚੋਣ ਅਫਸਰ ਪੰਜਾਬ ਵਿਖੇ ਸੂਬੇ ਦੀਆ ਰਜਿਸਟਰਡਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ।
ਵਧੀਕ ਮੁਖ ਚੋਣ ਅਫ਼ਸਰ ਸ਼੍ਰੀ ਮਨਪ੍ਰੀਤ ਸਿੰਘ ਛਤਵਾਲ ਵੱਲੋਂ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਫੋਟੋ ਵੋਟਰਸੂਚੀਆਂ ਦੇ ਸੁਧਾਈ ਲਈ ਸ਼ੁਰੂ ਕੀਤੇ ਗਏ ਕਾਰਜ ਵਿੱਚ ਆਪਣੇ ਪਾਰਟੀ ਦੇ ਵਰਕਰਾਂ ਨੂੰ ਬਤੋਰ ਬੀ.ਐਲ.ਏ. ਨਿਯੁਕਤ ਕਰਨ ਤਾਂ ਜੋ ਕਿਸੇ ਦੀ ਵੀ ਵੋਟ ਬਨਣ ਤੋਂ ਨਾ ਰਹੇ ਅਤੇ ਨਾ ਹੀ ਕਿਸੇਦੀ ਗਲਤ ਵੋਟ ਬਣੇ ਜਾ ਫਿਰ ਕੱਟ ਹੋਵੇ।
ਉਹਨਾਂ ਕਿਹਾ ਕਿ ਇਸ ਵਾਰ ਦੀ ਫੋਟੋ ਵੋਟਰ ਸੂਚੀ ਸੂਧਾਈ ਦੋਰਾਨ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਵੀ 18 ਸਾਲ ਦੇ ਨੋਜਵਾਨ ਦੀ ਵੋਟ ਬਨਣ ਤੋਂ ਰਹਿ ਨਾ ਜਾਵੇ।
ਸ਼੍ਰੀ ਛਤਵਾਲ ਨੇ ਕਿਹਾ ਕਿ ਇਸ ਤੋਂ ਇਲਾਵਾ ਬੀ.ਐਲ.À. 1-1-2018 ਨੂੰ 18 ਸਾਲ ਦੇ ਹੋਣ ਵਾਲੇ ਸੰਭਾਵੀ ਵੋਟਰਾਂ ਦੀ ਵੀ ਸੂਚੀ ਬਨਾਉਣਗੇ ਤਾਂ ਜੋ ਭਵਿੱਖ ਵਿੱਚ ਉਨਾਂ ਦੀ ਵੋਟਾਂ ਬਿਨਾੰ ਕਿਸੇ ਦੇਰੀ ਤੋਂ ਬਣ ਸਕਣ।
ਇਸ ਮੌਕੇ ਰਾਜਨਤਿਕ ਪਾਰਟੀਆ ਦੇ ਨੁਮਾਇੰਦਿਆ ਤੋਂ ਇਲਾਵਾ ਸ਼੍ਰੀ ਸੁਖਦੇਵ ਲਾਲ ਡਿਪਟੀ ਸੀ.ਈ.ਉ. ਪੰਜਾਬ ਵੀ ਹਾਜਰ ਸਨ
KHADOOR SAHIB NEWS :ਜੇ ਅਮ੍ਰਿਤਪਾਲ ਸਿੰਘ MP ਵਜੋਂ ਸੋਹੁੰ ਨਹੀਂ ਚੁੱਕ ਪਾਉਂਦੇ, ਤਾ ਕੀ ਕਹਿੰਦਾ ਹੈ ਕਾਨੂੰਨ !!!
ਨਵੀਂ ਦਿੱਲੀ 25 ਜੂਨ (ਵਿਸ਼ਵ ਵਾਰਤਾ)KHADOOR SAHIB NEWS: ਅੱਜ ਪੰਜਾਬ ਦੇ 13 ਚੁਣੇ ਗਏ ਲੋਕ ਸਭਾ ਮੈਂਬਰਾਂ ਵਿੱਚੋਂ ਇੱਕ...