ਦੁਬਈ, 20 ਸਤੰਬਰ : ਇੰਗਲੈਂਡ ਹੱਥੋਂ ਵੈਸਟ ਇੰਡੀਜ਼ ਨੂੰ ਮਿਲੀ ਹਾਰ ਤੋਂ ਬਾਅਦ ਸ੍ਰੀਲੰਕਾਈ ਟੀਮ ਦੀ ਵਿਸ਼ਵ ਕੱਪ 2019 ਵਿਚ ਸਿੱਧੀ ਐਂਟਰੀ ਹੋ ਗਈ ਹੈ| ਵਿਸ਼ਵ ਕੱਪ ਵਿਚ ਦਾਖਲੇ ਲਈ ਵੈਸਟ ਇੰਡੀਜ ਨੂੰ ਇੰਗਲੈਂਡ ਨੂੰ 5-0 ਨਾਲ ਹਰਾਉਣਾ ਸੀ, ਪਰ ਉਹ ਆਪਣੇ ਪਹਿਲੇ ਹੀ ਵਨਡੇ ਵਿਚ ਹਾਰ ਗਈ| ਇਸ ਦਾ ਫਾਇਦਾ ਭਾਰਤ ਹੱਥੋਂ 9 ਮੈਚ ਗਵਾਉਣ ਵਾਲੀ ਸ੍ਰੀਲੰਕਾਈ ਟੀਮ ਨੂੰ ਹੋਇਆ|
ਸ੍ਰੀਲੰਕਾਈ ਟੀਮ ਹੁਣ ਉਨ੍ਹਾਂ 8 ਟੀਮਾਂ ਵਿਚ ਸ਼ਾਮਿਲ ਹੋ ਗਈ ਹੈ, ਜੋ ਕਿ ਅਗਲਾ ਵਿਸ਼ਵ ਕੱਪ ਖੇਡਣਗੀਆਂ| ਇਸ ਟੂਰਨਾਮੈਂਟ ਵਿਚ ਭਾਰਤ ਤੋਂ ਇਲਾਵਾ ਦੱਖਣੀ ਅਫਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਬੰਗਲਾਦੇਸ਼, ਸ੍ਰੀਲੰਕਾ ਤੇ ਪਾਕਿਸਤਾਨ ਖੇਡਣਗੇ|
ਇਸ ਟੂਰਨਾਮੈਂਟ ਵਿਚੋਂ ਜਿਹੜੀਆਂ ਟੀਮਾਂ ਬਾਹਰ ਹੋਈਆਂ ਹਨ, ਉਨ੍ਹਾਂ ਵਿਚ ਵੈਸਟ ਇੰਡੀਜ, ਆਇਰਲੈਂਡ, ਜਿੰਮਬਾਵੇ ਤੇ ਅਫਗਾਨਿਸਤਾਨ ਸ਼ਾਮਿਲ ਹਨ|
Border–Gavaskar Trophy : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੈਸਟ ਜਾਰੀ
Border–Gavaskar Trophy : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੈਸਟ ਜਾਰੀ ਆਸਟਰੇਲੀਆ ਦਾ ਸਕੋਰ 150 ਤੋਂ ਪਾਰ : ਗਵਾਈਆਂ 2 ਵਿਕਟਾਂ...