ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਅੱਜ ਬਦਲੇਗਾ ਮੌਸਮ: ਪੰਜਾਬ-ਹਰਿਆਣਾ ਵਿੱਚ ਦਿਨ ਦਾ ਪਾਰਾ 4 ਡਿਗਰੀ ਤੱਕ ਚੜ੍ਹਿਆ
ਚੰਡੀਗੜ੍ਹ 29 ਦਸੰਬਰ(ਵਿਸ਼ਵ ਵਾਰਤਾ)-ਹਰਿਆਣਾ ਅਤੇ ਪੰਜਾਬ ਦੇ ਲੋਕਾਂ ਨੂੰ ਕੜਾਕੇ ਦੀ ਸਰਦੀ ਤੋਂ ਕੁਝ ਰਾਹਤ ਮਿਲੀ ਹੈ। ਇਸ ਦਾ ਕਾਰਨ ਦਿਨ ਦੇ ਤਾਪਮਾਨ ‘ਚ 4 ਡਿਗਰੀ ਦਾ ਵਾਧਾ ਹੈ। ਹੁਣ ਨਵੇਂ ਸਾਲ ਦੇ ਦਿਨ 1 ਜਨਵਰੀ ਤੋਂ ਪੰਜਾਬ ‘ਚ ਫਿਰ ਤੋਂ ਕੜਾਕੇ ਦੀ ਸਰਦੀ ਵਾਪਸੀ ਕਰਨ ਜਾ ਰਹੀ ਹੈ। ਇਸ ਦੌਰਾਨ ਸੰਘਣੀ ਧੁੰਦ ਅਤੇ ਸੀਤ ਲਹਿਰ ਦੇ ਸੰਕੇਤ ਮਿਲ ਰਹੇ ਹਨ। ਆਈਐਮਡੀ ਚੰਡੀਗੜ੍ਹ ਦੇ ਡਾਇਰੈਕਟਰ ਡਾ: ਮਨਮੋਹਨ ਸਿੰਘ ਨੇ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਦਾ ਅਸਰ 29 ਦਸੰਬਰ ਯਾਨਿ ਕਿ ਅੱਜ ਤੋਂ ਹੀ ਦੇਖਣ ਨੂੰ ਮਿਲਣ ਵਾਲਾ ਹੈ।
ਇਸ ਦੌਰਾਨ ਪਠਾਨਕੋਟ ਅਤੇ ਗੁਰਦਾਸਪੁਰ ਸਮੇਤ ਆਸ-ਪਾਸ ਦੇ ਇਲਾਕਿਆਂ ‘ਚ ਬਾਰਿਸ਼ ਹੋ ਸਕਦੀ ਹੈ, ਜਦਕਿ ਬਾਕੀ ਜ਼ਿਲਿਆਂ ‘ਚ ਮੌਸਮ ਖੁਸ਼ਕ ਰਹੇਗਾ। ਆਈਐਮਡੀ ਦੇ ਅਨੁਸਾਰ, ਵੀਰਵਾਰ 29 ਅਤੇ ਸ਼ੁੱਕਰਵਾਰ 30 ਦਸੰਬਰ ਨੂੰ ਕਈ ਖੇਤਰਾਂ ਵਿੱਚ ਧੁੰਦ ਤੋਂ ਰਾਹਤ ਮਿਲੇਗੀ। 31 ਦਸੰਬਰ ਅਤੇ 1 ਜਨਵਰੀ ਨੂੰ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਹੋਵੇਗੀ। ਇਸ ਦੇ ਲਈ ਮੌਸਮ ਵਿਭਾਗ ਨੇ ਚੇਤਾਵਨੀ ਵੀ ਜਾਰੀ ਕੀਤੀ ਹੈ। ਦਿਨ ਦਾ ਪਾਰਾ ਸਿਰਸਾ ਵਿੱਚ 23.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਸਭ ਤੋਂ ਘੱਟ ਹਿਸਾਰ ਦੇ ਬਾਲਸਮੰਦ ਵਿੱਚ 18.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।