ਵੈਲਿੰਗਟਨ, 21 ਫਰਵਰੀ – ਨਿਊਜੀਲੈਂਡ ਖਿਲਾਫ ਭਾਰਤ ਨੇ ਪਹਿਲੇ ਟੈਸਟ ਮੈਚ ਵਿਚ ਟੌਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜੀ ਕਰਦਿਆਂ ਦਿਨ ਦੀ ਖੇਡ ਖਤਮ ਹੋਣ ਤੱਕ 5 ਵਿਕਟਾਂ ਉਤੇ 122 ਦੌੜਾਂ ਬਣਾ ਲਈਆਂ ਸਨ।
ਭਾਰਤ ਵਲੋਂ ਸਲਾਮੀ ਬੱਲੇਬਾਜ ਪ੍ਰਿਥਵੀ ਸ਼ਾਹ 16, ਅਗਰਵਾਲ 34 ਦੌੜਾਂ ਹੀ ਬਣਾ ਸਕੇ।
ਇਸ ਤੋਂ ਬਾਅਦ ਪੁਜਾਰਾ ਨੇ 11, ਕੋਹਲੀ ਸਿਰਫ 2 ਦੌੜਾਂ ਕੇ ਆਊਟ ਹੋ ਗਿਆ। ਹਨੂਮਾ ਵਿਹਾਰੀ ਨੇ 7 ਦੌੜਾਂ ਬਣਾਈਆਂ, ਜਦਕਿ ਦਿਨ ਦੀ ਖੇਡ ਖਤਮ ਹੋਣ ਤੱਕ ਰਹਾਨੇ 38 ਤੇ ਪੰਤ 10 ਦੌੜਾਂ ਤੇ ਨਾਬਾਦ ਸੀ।