ਵੇਰਕਾ ਨੇ ਦੁੱਧ ਦੀਆਂ ਕੀਮਤਾਂ ‘ਚ ਕੀਤਾ ਵਾਧਾ
ਕੱਲ੍ਹ ਸਵੇਰ ਤੋਂ ਨਵੀਂ ਕੀਮਤ ਤੇ ਮਿਲੇਗਾ ਦੁੱਧ
ਚੰਡੀਗੜ੍ਹ, 3ਫਰਵਰੀ(ਵਿਸ਼ਵ ਵਾਰਤਾ)-ਪੰਜਾਬ ਦੇ ਵੇਰਕਾ ਮਿਲਕ ਪਲਾਂਟ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ 3 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਇਹ ਵਧੀਆਂ ਕੀਮਤਾਂ ਕੱਲ੍ਹ 4ਫਰਵਰੀ ਸਵੇਰ ਤੋਂ ਲਾਗੂ ਹੋਣਗੀਆਂ। ਸਟੈਂਡਰਡ ਮਿਲਕ ਜਿਸਦੀ ਕੀਮਤ 57 ਰੁਪਏ ਪ੍ਰਤੀ ਲੀਟਰ ਸੀ ਹੁਣ 60 ਰੁਪਏ ਪ੍ਰਤੀ ਲੀਟਰ ਜਦਕਿ ਫੁੱਲ ਕਰੀਮ ਦੁੱਧ ਜਿਸ ਦੀ ਕੀਮਤ 60 ਰੁਪਏ ਪ੍ਰਤੀ ਲੀਟਰ ਸੀ, ਦੀ ਕੀਮਤ 66 ਰੁਪਏ ਹੋਵੇਗੀ। ਟੋਨਡ ਦੁੱਧ ਜੋ ਪਹਿਲਾਂ 51 ਰੁਪਏ ਪ੍ਰਤੀ ਲੀਟਰ ਸੀ ਹੁਣ 54 ਰੁਪਏ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਕਤੂਬਰ 2022 ਵਿੱਚ ਵੇਰਕਾ ਨੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਦੱਸਣਾ ਬਣਦਾ ਹੈ ਕਿ ਅੱਜ ਸਵੇੇਰੇ ਹੀ ਗੁਜਰਾਤ ਡੇਅਰੀ ਕੋ-ਆਪਰੇਟਿਵ ਅਮੂਲ ਦੀ ਕੰਪਨੀ ਅਮੁੱਲ ਨੇ ਦੁੱਧ ਦੀਆਂ ਕੀਮਤਾਂ ਵਧਾਈਆਂ ਸਨ।