ਵੀਆਈਪੀ ਨੰਬਰਾਂ ਦੇ ਨਾਂ ‘ਤੇ ਠੱਗੀ ਮਾਮਲੇ ‘ਚ ਖਰੜ ਨਿਵਾਸੀ ਸਮੇਤ ਤਿੰਨ ਗ੍ਰਿਫ਼ਤਾਰ
ਖਰੜ, 7ਫਰਵਰੀ(ਵਿਸ਼ਵ ਵਾਰਤਾ)- ਵੀਆਈਪੀ ਨੰਬਰ ਜਾਰੀ ਕਰਨ ਦੇ ਨਾਂ ’ਤੇ ਹਰਿਆਣਾ ਟਰਾਂਸਪੋਰਟ ਵਿਭਾਗ ਦੇ ਫੰਡਾਂ ਚ ਗਬਨ ਕਰਨ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਵਿੱਚ ਸ਼ਿਵ ਕੁਮਾਰ (38) ਵਾਸੀ ਖਰੜ, ਵਿਨੈ ਢੱਲ (35) ਵਾਸੀ ਰੋਹਤਕ ਅਤੇ ਰਜਿੰਦਰ ਸਿੰਘ (50) ਵਾਸੀ ਗੁਰੂਗ੍ਰਾਮ ਸ਼ਾਮਲ ਹਨ। 24 ਜਨਵਰੀ 2017 ਨੂੰ ਸੈਕਟਰ 17 ਥਾਣੇ ਦੀ ਪੁਲਿਸ ਨੇ ਭ੍ਰਿਸ਼ਟਾਚਾਰ ਐਕਟ ਤਹਿਤ ਸਰਕਾਰੀ ਮੁਲਾਜ਼ਮ ਵੱਲੋਂ ਭਰੋਸੇ ਦੀ ਉਲੰਘਣਾ, ਜਾਅਲਸਾਜ਼ੀ, ਅਪਰਾਧਿਕ ਸਾਜ਼ਿਸ਼ ਰਚਣ ਸਮੇਤ ਕੇਸ ਦਰਜ ਕੀਤਾ ਸੀ।