ਵੀਅਤਨਾਮ ਨੇ ਸਾਬਕਾ ਮੰਤਰੀ ਟੂ ਲੈਮ ਨੂੰ ਐਲਾਨਿਆ ਨਵਾਂ ਰਾਸ਼ਟਰਪਤੀ
ਹਨੋਈ, 22 ਮਈ (ਆਈ.ਏ.ਐਨ.ਐਸ, ਵਿਸ਼ਵ ਵਾਰਤਾ) ਵੀਅਤਨਾਮ ਦੀ ਨੈਸ਼ਨਲ ਅਸੈਂਬਲੀ ਨੇ ਬੁੱਧਵਾਰ ਸਵੇਰੇ ਹਨੋਈ ਸਥਿਤ ਹੈੱਡਕੁਆਰਟਰ ਵਿਖੇ ਵੋਟਿੰਗ ਤੋਂ ਬਾਅਦ ਜਨਤਕ ਸੁਰੱਖਿਆ ਮੰਤਰੀ, ਲਾਮ ਨੂੰ ਦੇਸ਼ ਦੇ ਅਗਲੇ ਰਾਸ਼ਟਰਪਤੀ ਵਜੋਂ ਮਨਜ਼ੂਰੀ ਦੇ ਦਿੱਤੀ।
ਇਹ ਨਿਯੁਕਤੀ ਵਿਅਤਨਾਮ ਦੇ ਸਾਬਕਾ ਰਾਸ਼ਟਰਪਤੀ ਵੋ ਵਾਨ ਥੁਆਂਗ ਦੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਦੇ ਦੌਰਾਨ ਅਸਤੀਫਾ ਦੇਣ ਦੇ ਲਗਭਗ ਦੋ ਮਹੀਨੇ ਬਾਅਦ ਹੋਈ ਹੈ। ਲਾਮ 18 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਵੀਅਤਨਾਮ ਦੇ ਤੀਜੇ ਰਾਸ਼ਟਰਪਤੀ ਬਣ ਗਏ ਹਨ, ਇੱਕ ਅਜਿਹੇ ਦੇਸ਼ ਵਿੱਚ ਜੋ ਆਪਣੀ ਸਥਿਰ ਰਾਜਨੀਤੀ ਲਈ ਪ੍ਰਸਿੱਧ ਹੈ। ਲੈਮ ਨੂੰ 2016 ਵਿੱਚ ਜਨਤਕ ਸੁਰੱਖਿਆ ਪੋਰਟਫੋਲੀਓ ਸੌਂਪਿਆ ਗਿਆ ਸੀ।