ਵੋਟਾਂ ਲਈ ਕੀ ਕੀ ਨਹੀਂ ਕਰਨਾ ਪੈਂਦਾ
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਟੀ ਸਟਾਲ ਤੇ ਬਣਾਈ ਚਾਹ
ਬਠਿੰਡਾ 13 ਅਗਸਤ (ਵਿਸ਼ਵ ਵਾਰਤਾ) ਅੱਜ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਵੇਰੇ ਸਵੇਰੇ ਬਠਿੰਡਾ ਦੇ ਜੌਗਰ ਪਾਰਕ ਅਤੇ ਰੋਜ਼ ਗਾਰਡਨ ਵਿੱਚ ਕਸਰਤ ਕਰ ਰਹੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਐਕਸਰਸਾਈਜ਼ ਵੀ ਕੀਤੀ ਅਤੇ ਸ਼ਹਿਰੀ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਕਲੈਪਿੰਗ ਕਲੱਬ ਦੇ ਲੋਕਾਂ ਨਾਲ ਤਾੜੀਆਂ ਮਾਰੀਆਂ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਬਠਿੰਡਾ ਦੀ ਇਕ ਮਸ਼ਹੂਰ ਟੀ ਸਟਾਲ ਉੱਪਰ ਜਾ ਕੇ ਖੁਦ ਚਾਹ ਬਣਾ ਕੇ ਦੋਸਤਾਂ ਨੂੰ ਪਲਾਈ ।