ਵਿੱਕੀ ਮਿੱਡੂਖੇੜਾ ਦੀ ਮੌਤ ਤੋਂ ਬਾਅਦ ਗੈਂਗਸਟਰਾਂ ਵੱਲੋਂ ਸ਼ੋਸ਼ਲ ਮੀਡੀਆ ਤੇ ਧਮਕੀਆਂ ਦਾ ਸਿਲਸਿਲਾ ਸ਼ੁਰੂ
ਦੇਖੋ ਹੁਣ ਕਿਹੜੇ ਗੈਂਗਸਟਰ ਨੇ ਦਿੱਤੀ ਇੱਕ ਦੇ ਬਦਲੇ ਚਾਰ ਮਾਰਨ ਦੀ ਧਮਕੀ
ਚੰਡੀਗੜ੍ਹ (ਵਿਸ਼ਵ ਵਾਰਤਾ/ਅੰਕੁਰ ਤਾਂਗੜੀ ) ਪੰਜਾਬ ਵਿੱਚ ਗੈਂਗਸਟਰਾਂ ਦਾ ਸੋਸ਼ਲ ਮੀਡੀਆ ਤੇ ਧਮਕੀਆਂ ਦੇਣ ਦਾ ਸਿਲਸਿਲਾ ਜਾਰੀ ਹੈ। ਹੁਣ ਤਿਹਾੜ ‘ਚ ਬੰਦ ਗੈਂਗਸਟਰ ਸੰਪਤ ਨਹਿਰਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਧਮਕੀ ਦਿੱਤੀ ਹੈ ਕਿ ਅਸੀਂ ਵਿੱਕੀ ਦੀ ਮੌਤ ਦਾ ਬਦਲਾ ਲਵਾਂਗੇ ਸੰਪਤ ਨਹਿਰਾ ਨੇ ਫੇਸਬੁੱਕ ‘ਤੇ ਕਈ ਲੋਕਾਂ ਨੂੰ ਟੈਗ ਵੀ ਕੀਤਾ ਗਿਆ ਹੈ ਅਤੇ ਲਿਖਿਆ ਗਿਆ ਹੈ “ਅਸੀਂ ਤੇਰੀ ਮੌਤ ਦਾ ਬਦਲਾ ਲਵਾਂਗੇ ਇਕ ਦੇ ਬਦਲੇ ਚਾਰ ਮਾਰ ਕੇ ਲਿਆਵਾਂਗੇ” “ਵੇਟ ਐਂਡ ਵਾਚ
ਜਾਣਕਾਰੀ ਮੁਤਾਬਿਕ ਸੰਪਤ ਨਹਿਰਾ ਮਕੋਕਾ ਦੇ ਦੋਸ਼ ਚ ਤਿਹਾੜ ਜੇਲ੍ਹ ਵਿੱਚ ਬੰਦ ਹੈ। ਇਹ ਵੀ ਦੱਸਣਯੋਗ ਹੈ ਕਿ ਨਹਿਰਾ ਲਾਰੈਂਸ ਬਿਸ਼ਨੋਈ ਤੇ ਕਾਲਾ ਜਠੇੜੀ ਗੈਂਗ ਨਾਲ ਜੁੜਿਆ ਹੋਇਆ ਸੀ । ਜ਼ਿਕਰਯੋਗ ਹੈ ਕਿ ਥੋੜ੍ਹੇ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਲੀਡਰ ਵਿੱਕੀ ਮਿੱਡੂਖੇੜਾ ਦਾ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਧਮਕੀਆਂ ਦਾ ਸਿਲਸਿਲਾ ਜਾਰੀ ਹੈ ।