ਵਿੱਕੀ ਮਿੱਡੂਖੇੜਾ ਕਤਲ ਮਾਮਲੇ ਵਿੱਚ ਇੱਕ ਹੋਰ ਗੈਂਗਸਟਰ ਨਾਮਜ਼ਦ
ਚੰਡੀਗੜ੍ਹ,3 ਮਈ(ਵਿਸ਼ਵ ਵਾਰਤਾ)-ਯੂਥ ਅਕਾਲੀ ਦਲ ਆਗੂ ਵਿਕਰਮਜੀਤ ਸਿੰਘ ਉਰਫ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਵਿੱਚ ਹੁਣ ਪੁਲਿਸ ਵੱਲੋਂ ਹਰਿਆਣਾ ਦੇ ਗੈਂਗਸਟਰ ਭੁਪਿੰਦਰ ਸਿੰਘ ਉਰਫ ਭੂੂਪੀ ਰਾਣਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ । ਦੱਸ ਦਈਏ ਕਿ ਵਿੱਕੀ ਕਤਲ ਮਾਮਲੇ ਵਿੱਚ ਹੁਣ ਤੱਕ 6 ਗੈਂਗਸਟਰਾਂ ਨੂੰ ਨਾਮਜ਼ਦ ਕੀਤਾ ਜਾ ਚੁੱਕਾ ਹੈ। ਜਾਣਕਾਰੀ ਅਨੁਸਾਰ ਰਾਣਾ ਨੂੰ ਬੀਤੇ ਕੱਲ੍ਹ ਜੁਡੀਸ਼ੀਅਲ ਮੈਜਿਸਟਰੇਲ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ 5 ਮਈ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।ਣਾ ਦੇ ਰਿਮਾਂਡ ਲਈ ਆਪਣੀ ਪਟੀਸ਼ਨ ਵਿੱਚ, ਪੁਲਿਸ ਨੇ ਕਿਹਾ ਕਿ ਉਸਨੇ ਮਿੱਡੂਖੇੜਾ ਨੂੰ ਮਾਰਨ ਲਈ ਸ਼ਾਰਪਸ਼ੂਟਰਾਂ ਨੂੰ ਹਥਿਆਰ, ਦੋ ਸ਼ੂਟਰਾਂ ਦੀ ਆਵਾਜਾਈ ਅਤੇ ਹੋਰ ਰਸਦ ਮੁਹੱਈਆ ਕਰਵਾਈ ਸੀ।।ਪੁਲਿਸ ਨੇ ਕਾਬੂ ਕੀਤੇ ਸ਼ਾਰਪਸ਼ੂਟਰ ਅਨਿਲ ਕੁਮਾਰ ਉਰਫ਼ ਲੱਠ, ਸੱਜਣ ਸਿੰਘ ਉਰਫ਼ ਭੋਲੂ ਅਤੇ ਅਜੇ ਕੁਮਾਰ ਉਰਫ਼ ਖੱਬੂ ਸ਼ੂਟਰ ਦੇ ਬਿਆਨਾਂ ਦੇ ਆਧਾਰ ‘ਤੇ ਯਮੁਨਾਨਗਰ ਤੋਂ ਆਈ-20 ਕਾਰ ਬਰਾਮਦ ਕੀਤੀ ਹੈ |ਇਸ ਤੋਂ ਪਹਿਲਾਂ ਮੁਹਾਲੀ ਪੁਲੀਸ ਨੇ ਇਸ ਕਤਲ ਕੇਸ ਵਿੱਚ ਕੌਸ਼ਲ ਚੌਧਰੀ ਅਤੇ ਅਮਿਤ ਡਾਗਰ ਨੂੰ ਵੀ ਨਾਮਜ਼ਦ ਕੀਤਾ ਸੀ