ਵਿੱਕੀ ਮਿੱਡੂਖੇੜਾ ਕਤਲਕਾਂਡ ਮਾਮਲੇ ਵਿੱਚ ਪੁਲਿਸ ਨੇ ਦਾਖਲ ਕੀਤੀ ਚਾਰਜਸ਼ੀਟ
ਪੜ੍ਹੋ ਕਿਹੜੇ ਕਿਹੜੇ ਗੈਂਗਸਟਰਾਂ ਅਤੇ ਸ਼ੂਟਰਾਂ ਨੂੰ ਕੀਤਾ ਗਿਆ ਨਾਮਜ਼ਦ
ਚੰਡੀਗੜ੍ਹ,26 ਜੁਲਾਈ(ਵਿਸ਼ਵ ਵਾਰਤਾ)-ਪਿਛਲੇ ਸਾਲ ਅਗਸਤ ਮਹੀਨੇ ਵਿੱਚ ਮੁਹਾਲੀ ਦੇ ਸੈਕਟਰ 70 ਵਿਖੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਕਤਲਕਾਂਡ ਮਾਮਲੇ ਵਿੱਚ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਇਸ ਚਾਰਜਸ਼ੀਟ ਵਿੱਚ ਗੈਂਗਸਟਰ ਭੂਪੀ ਰਾਣਾ ਸਮੇਤ ਦੋ ਹੋਰ ਗੈਂਗਸਟਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਦੇ ਨਾਲ ਹੀ 3 ਸ਼ੂਟਰਾਂ ਅਨਿਲ ਲੱਠ,ਸਾਜਨ ਅਤੇ ਅਜੇ ਦਾ ਨਾਮ ਵੀ ਚਾਰਜਸ਼ੀਟ ਵਿੱਚ ਹੈ।