ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2027 ਬੀਜਿੰਗ ’ਚ
ਚੰਡੀਗੜ੍ਹ,29ਫਰਵਰੀ(ਵਿਸ਼ਵ ਵਾਰਤਾ)- ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2027 ਵਿੱਚ ਬੀਜਿੰਗ, ਚੀਨ ਵਿੱਚ ਆਯੋਜਿਤ ਕੀਤੀ ਜਾਵੇਗੀ। ਇਹ ਫੈਸਲਾ ਵਿਸ਼ਵ ਅਥਲੈਟਿਕਸ ਇਨਡੋਰ ਚੈਂਪੀਅਨਸ਼ਿਪ (1-3 ਮਾਰਚ) ਤੋਂ ਪਹਿਲਾਂ ਗਲਾਸਗੋ ਵਿੱਚ ਹੋਈ 234ਵੀਂ ਵਿਸ਼ਵ ਅਥਲੈਟਿਕਸ ਕੌਂਸਲ ਦੀ ਮੀਟਿੰਗ ਵਿੱਚ ਲਿਆ ਗਿਆ। ਚੀਨ ਦੂਜੀ ਵਾਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦਾ ਆਯੋਜਨ ਕਰ ਰਿਹਾ ਹੈ। ਇਸ ਤੋਂ ਪਹਿਲਾਂ 2015 ਵਿੱਚ ਚੀਨ ਵਿੱਚ ਇਸ ਦਾ ਆਯੋਜਨ ਕੀਤਾ ਗਿਆ ਸੀ। ਚੀਨ ਅਗਲੇ ਸਾਲ ਨਾਨਜਿੰਗ ਵਿੱਚ ਵਿਸ਼ਵ ਇਨਡੋਰ ਅਥਲੈਟਿਕਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਵੀ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਚੀਨ ਨੇ 2008 ਵਿੱਚ ਬੀਜਿੰਗ ਵਿੱਚ ਸਮਰ ਓਲੰਪਿਕ ਅਤੇ 2022 ਵਿੱਚ ਸਰਦ ਰੁੱਤ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ।