ਅੱਜ ਮਨਾਇਆ ਜਾ ਰਿਹਾ ਹੈ 72ਵਾਂ ‘ਵਿਸ਼ਵ ਸਿਹਤ ਦਿਵਸ’
ਜਾਣੋ ਇਸ ਵਾਰ ਦੇ ਸਿਹਤ ਦਿਵਸ ਦੇ ਥੀਮ, ਇਤਿਹਾਸ ਅਤੇ ਮਹੱਤਤਾ ਬਾਰੇ
ਚੰਡੀਗੜ੍ਹ,7 ਅਪ੍ਰੈਲ਼(ਵਿਸ਼ਵ ਵਾਰਤਾ)-ਦੁਨੀਆ ਭਰ ਵਿੱਚ ਲੋਕਾਂ ਦੀ ਆਮ ਸਿਹਤ ਅਤੇ ਤੰਦਰੁਸਤੀ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਸਾਲ ਦੇ ਵਿਸ਼ਵ ਸਿਹਤ ਦਿਵਸ ਦਾ ਥੀਮ ਹੈ, ‘ਸਾਡਾ ਗ੍ਰਹਿ, ਸਾਡੀ ਸਿਹਤ’।ਦੱਸ ਦਈਏ ਕਿ ਪਹਿਲਾ ਵਿਸ਼ਵ ਸਿਹਤ ਦਿਵਸ 1950 ਵਿੱਚ ਮਨਾਇਆ ਗਿਆ ਸੀ ਅਤੇ ਇਹ ਦਿਨ 1948 ਵਿੱਚ ਸਥਾਪਿਤ ਵਿਸ਼ਵ ਸਿਹਤ ਸੰਗਠਨ ਦੀ ਸਿਰਜਣਾ ਨੂੰ ਮਨਾਉਣ ਲਈ ਨਿਰਧਾਰਿਤ ਕੀਤਾ ਗਿਆ ਸੀ। ਸੰਸਾਰ ਭਰ ਵਿੱਚ ਕੋਵਿਡ-19 ਮਹਾਂਮਾਰੀ ਅਤੇ ਵਧ ਰਹੀਆਂ ਵੱਖ-ਵੱਖ ਬਿਮਾਰੀਆਂ ਦੇ ਵਿਚਕਾਰ, ਇਸ ਸਾਲ ਦਾ ਵਿਸ਼ਾ ਮਨੁੱਖਾਂ ਅਤੇ ਆਪਣੇ ਗ੍ਰਹਿ ਨੂੰ ਸਿਹਤਮੰਦ ਰੱਖਣ ਲਈ ਕਾਰਵਾਈਆਂ ਸ਼ੁਰੂ ਕਰਨ ‘ਤੇ ਕੇਂਦ੍ਰਿਤ ਹੈ।