ਨਵੀਂ ਦਿੱਲੀ, 10 ਜੁਲਾਈ – ਇਟਲੀ ਵਿਖੇ ਚੱਲ ਰਹੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ ‘ਚ ਭਾਰਤ ਦੀ ਦੁਤੀ ਚੰਦ ਨੇ ਪਹਿਲਾ ਸਥਾਨ ਹਾਸਿਲ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰ ਦਿੱਤਾ। ਦੁਤੀ ਚੰਦ ਨੇ 100 ਮੀਟਰ ਰੇਸ ਵਿਚ 11.32 ਸਕਿੰਟ ਨਾਲ ਪਹਿਲਾ ਸਥਾਨ ਹਾਸਿਲ ਕਰਕੇ ਸੋਨ ਤਗਮਾ ਜਿੱਤਿਆ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਦੁਤੀ ਚੰਦ ਨੂੰ ਸ਼ੁਭਕਾਮਨਾਵਾਂ
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਤੀ ਚੰਦ ਨੂੰ ਇਸ ਵੱਡੀ ਉਪਲਬਧੀ ਲਈ ਟਵੀਟ ਕਰਕੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
Stellar performance! Congratulations @DuteeChand for winning the 100m sprint at the Universiade, the World University Games, in Naples. Keep chasing your dreams & making us all proud! #DuteeChand 🥇🇮🇳 pic.twitter.com/r6qktkqpAE
— Capt.Amarinder Singh (@capt_amarinder) July 10, 2019